Toronto- ਓਨਟਾਰੀਓ ਦੇ ਥੌਰਨਹਿਲ ’ਚੀ ਵੀਰਵਾਰ ਸ਼ਾਮ ਇੱਕ ਵਾਹਨ ਵਲੋਂ ਟੱਕਰ ਮਾਰਨ ਮਗਰੋਂ ਇੱਕ ਮਹਿਲਾ ਪੈਦਲ ਯਾਤਰੀ ਗੰਭੀਰ ਰੂਪ ’ਚ ਜ਼ਖ਼ਮੀ ਹੋ ਗਈ। ਮਿਲੀ ਜਾਣਕਾਰੀ ਮੁਤਾਬਕ ਇਹ ਹਾਦਸਾ ਯੋਂਗ ਸਟਰੀਟ ’ਤੇ ਰਾਇਲ ਆਰਚਰਡ ਬੁਲੇਵਾਰਡ ਅਤੇ ਸੈਂਟਰ ਸਟਰੀਟ ਦੇ ਵਿਚਕਾਰ ਵੀਰਵਾਰ ਰਾਤੀਂ 8 ਵਜੇ ਤੋਂ ਥੋੜ੍ਹੀ ਦੇਰ ਬਾਅਦ ਵਾਪਰਿਆ।
ਪੁਲਿਸ ਦਾ ਕਹਿਣਾ ਹੈ ਕਿ ਟੱਕਰ ਕਾਰਨ ਮਹਿਲਾ ਯਾਤਰੀ ਨੂੰ ਗੰਭੀਰ ਸੱਟਾਂ ਲੱਗੀਆਂ ਹਨ। ਹਾਲਾਂਕਿ ਪੁਲਿਸ ਨੇ ਪੀੜਤ ਮਹਿਲਾ ਦੀ ਪਹਿਚਾਣ ਦਾ ਖ਼ੁਲਾਸਾ ਨਹੀਂ ਕੀਤਾ ਹੈ। ਪੁਲਿਸ ਨੇ ਦੱਸਿਆ ਕਿ ਹਾਦਸੇ ਤੋਂ ਬਾਅਦ ਗੱਡੀ ਦਾ ਡਰਾਈਵਰ ਮੌਕੇ ’ਤੇ ਮੌਜੂਦ ਰਿਹਾ। ਇਸ ਹਾਦਸੇ ਦੇ ਕਾਰਨਾਂ ਦਾ ਫਿਲਹਾਲ ਪਤਾ ਨਹੀਂ ਲੱਗ ਸਕਿਆ ਹੈ ਅਤੇ ਪੁਲਿਸ ਨੇ ਜਾਂਚ ਲਈ ਯੋਂਗ ਸਟਰੀਟ ਦੇ ਦੋਹੀਂ ਹਿੱਸੇ ਬੰਦ ਕਰ ਦਿੱਤੇ ਸਨ।
ਗੱਡੀ ਵਲੋਂ ਟੱਕਰ ਮਾਰੇ ਜਾਣ ਕਾਰਨ ਮਹਿਲਾ ਗੰਭੀਰ ਜ਼ਖ਼ਮੀ
