ਅੰਮ੍ਰਿਤਸਰ- ਸੱਚਖੰਡ ਸ਼੍ਰੀ ਦਰਬਾਰ ਸਾਹਿਬ ‘ਚ ਇੱਕ ਵਾਰ ਫਿਰ ਤੋਂ ਬੇਅਦਬੀ ਕੀਤੇ ਜਾਣ ਦੀ ਅਸਫਲ ਘਟਨਾ ਦੀ ਗੱਲ ਸਾਹਮਨੇ ਆਈ ਹੈ.ਮਿਲੀ ਜਾਣਕਾਰੀ ਮੁਤਾਬਿਕ 13-14 ਤਰੀਕ ਦੀ ਰਾਤ ਨੂੰ ਇੱਕ ਪ੍ਰਵਾਸੀ ਮਹਿਲਾ ਆਪਣੇ ਦੋ ਬੱਚਿਆਂ ਨਾਲ ਪਰਿਕਰਮਾ ਕਰਨ ਦੌਰਾਨ ਬੀੜੀ ਪੀਣ ਦੀ ਕੋਸ਼ਿਸ਼ ਚ ਸੀ.ਜਿਸ ਨੂੰ ਤੁਰੰਤ ਇਕ ਸੇਵਾਦਾਰ ਵਲੋਂ ਕਾਬੂ ਕਰ ਲਿਆ ਗਿਆ.
ਸ਼੍ਰੌਮਣੀ ਕਮੇਟੀ ਦੇ ਸਕੱਤਰ ਮਹਿੰਦਰ ਸਿੰਘ ਆਹਲੀ ਮੁਤਾਬਿਕ ਇਹ ਔਰਤ ਬਿਹਾਰ ਦੀ ਰਹਿਣ ਵਾਲੀ ਹੈ.ਪਰਿਕਰਮਾ ਦੌਰਾਨ ਮਹਿਲਾ ਵਲੋਂ ਬੀੜੀ ਪੀਣ ਦੀ ਕੋਸ਼ਿਸ਼ ਕੀਤੀ ਗਈ ਸੀ.ਕਮੇਟੀ ਵਲੋਂ ਮਹਿਲਾ ਤੋਂ ਪੁੱਛਗਿੱਛ ਕਰ ਇਸਦੇ ਘਰਵਾਲਿਆਂ ਨੂੰ ਸੱਦ ਲਿਆ ਗਿਆ ਹੈ.ਕਮੇਟੀ ਬਾਬਤ ਇਸ ਸਬੰਧੀ ਪੂਰੀ ਜਾਂਚ ਕੀਤੀ ਜਾ ਰਹੀ ਹੈ.
ਸ਼੍ਰੀ ਦਰਬਾਰ ਸਾਹਿਬ ‘ਚ ਫਿਰ ਬੇਅਦਬੀ ਦੀ ਕੋਸ਼ਿਸ਼,ਪ੍ਰਵਾਸੀ ਮਹਿਲਾ ਕਾਬੂ
