Site icon TV Punjab | Punjabi News Channel

ਵਿਦਿਆਰਥੀਆਂ ਦੀ ਸ਼ਰਾਰਤ ਨੇ ਮਚਾਇਆ ਭੜਥੂ, ਪ੍ਰਸ਼ਾਸਨ ਦੀ ਉੱਡੀ ਨੀਂਦ

ਅੰਮ੍ਰਿਤਸਰ-ਅੰਮ੍ਰਿਤਸਰ ਚ ਇਕ ਸਕੂਲ ਦੇ ਵਿਦਿਆਰਥੀਆਂ ਨੇ ਬਚਪਨੇ ਚ ਇਕ ਵੱਡਾ ਅਪਰਾਧ ਕਰ ਦਿੱਤਾ । ਇਨ੍ਹਾਂ ਨੇ ਸੋਸ਼ਲ ਮੀਡੀਆ ‘ਤੇ ਇਕ ਮੈਸੇਜ ਫੈਲਾ ਦਿੱਤਾ ਕਿ ਇੱਥੇ ਕਿਸੇ ਦਹਿਸ਼ਤਗਰਦ ਵਲੋਂ ਫਾਇਰਿੰਗ ਕੀਤੀ ਜਾਣੀ ਹੈ ।ਇਹ ਮਾਮਲਾ ਅੰਮ੍ਰਿਤਸਰ ਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ । ਸਕੂਲ ਦੀ ਪ੍ਰਿੰਸੀਪਲ ਨੂੰ ਭੇਜੇ ਧਮਕੀ ਭਰੇ ਸੁਨੇਹਿਆਂ ਤੋਂ ਬਾਅਦ ਪੁਲਿਸ ਨੇ ਸਕੂਲ ਦੇ ਬਾਹਰ ਸੁਰੱਖਿਆ ਵਧਾ ਦਿੱਤੀ। ਇਸ ਮਾਮਲੇ ‘ਚ ਵੱਡਾ ਖੁਲਾਸਾ ਉਸ ਵਕਤ ਹੋਇਆ ਜਦੋਂ ਪਤਾ ਲਗਾ ਕਿ ਪ੍ਰਿੰਸੀਪਲ ਨੂੰ ਧਮਕੀ ਦੇਣ ਵਾਲਾ ਕੋਈ ਹੋਰ ਨਹੀਂ 8ਵੀਂ ਕਲਾਸ ਦੇ ਤਿੰਨ ਵਿਦਿਆਰਥੀਆਂ ਹੀ ਹਨ।

ਇਨ੍ਹਾਂ ਵਿਦਿਆਰਥੀਆਂ ਨੇ ਹੀ ਪ੍ਰਿੰਸੀਪਲ ਨੂੰ ਧਮਕੀ ਭਰੇ ਸੁਨੇਹੇ ਭੇਜੇ ਸੀ।ਸਕੂਲ ‘ਚ 8 ਸਤੰਬਰ ਨੂੰ ਗੋਲੀ ਚੱਲਣ ਤੇ ਬੰਬ ਨਾਲ ਉਡਾਉਣ ਦੀ ਦਿੱਤੀ ਧਮਕੀ ਗਈ ਸੀ। ਇਕ ਸੁਨੇਹਾ ਮੋਬਾਇਲ ਤੇ ਦੂਜਾ ਸੋਸ਼ਲ ਮੀਡੀਆ ਜ਼ਰੀਏ ਭੇਜਿਆ ਗਿਆ ਸੀ।ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਨੇ ਡੀਏਵੀ ਦੇ ਸਾਰੇ ਵਿੱਦਿਅਕ ਅਦਾਰਿਆਂ ਦੇ ਬਾਹਰ ਫੋਰਸ ਤਾਇਨਾਤ ਕਰਵਾ ਦਿੱਤੀ ਸੀ।

ਅੰਮ੍ਰਿਤਸਰ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰਦਿਆਂ ਡੀਏਵੀ ਪਬਲਿਕ ਸਕੂਲ ਦੇ ਕੰਪਲੈਕਸ ਦੀ ਅੰਦਰੋ/ਬਾਹਰੋਂ ਚੈਕਿੰਗ ਕੀਤੀ। ਅੰਮ੍ਰਿਤਸਰ ਦੇ ਡੀਸੀਪੀ ਮੁਖਵਿੰਦਰ ਸਿੰਘ ਭੁੱਲਰ ਨੇ ਦੱਸਿਆ ਕਿ ਪੁਲਿਸ ਨੇ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰਦਿਆਂ ਇਹ ਪਤਾ ਲਗਾਇਆ ਕਿ ਇਹ ਧਮਕੀ ਭਰੇ ਸੁਨੇਹੇ ਡੀਏਵੀ ਪਬਲਿਕ ਸਕੂਲ ਦੇ ਤਿੰਨ ਵਿਦਿਆਰਥੀਆਂ ਨੇ ਭੇਜੇ ਸਨ ਤੇ ਪੁਲਿਸ ਕੋਲ ਵਿਦਿਆਰਥੀ ਇਹ ਗੱਲ ਕਬੂਲ ਵੀ ਕਰ ਚੁੱਕੇ ਹਨ।

ਭੁੱਲਰ ਨੇ ਕਿਹਾ ਕਿ ਇਹ ਸੁਨੇਹੇ ਸ਼ਰਾਰਤਨ ਭੇਜੇ ਗਏ ਸਨ ਜਾਂ ਕਿਉਂ ਇਸ ਦੀ ਜਾਂਚ ਕੀਤੀ ਜਾ ਰਹੀ ਹੈ।ਸਕੂਲ ਮੈਨੇਜਮੈਂਟ ਦੇ ਕਹਿਣ ‘ਤੇ ਹੀ ਇਨ੍ਹਾਂ ਵਿਦਿਆਰਥੀਆਂ ਖਿਲਾਫ ਕਾਨੂੰਨੀ ਕਾਰਵਾਈ ਹੋਣੀ ਨਿਰਭਰ ਕਰੇਗੀ, ਜੇਕਰ ਸਕੂਲ ਪ੍ਰਬੰਧਕ ਚਾਹੇਗਾ ਤਾਂ ਹੀ ਵਿਦਿਆਰਥੀਆਂ ਖਿਲਾਫ ਕਾਨੂੰਨੀ ਕਾਰਵਾਈ ਹੋਵੇਗੀ।ਪੁਲਿਸ ਅਧਿਕਾਰੀਆਂ ਨੇ ਕਿਹਾ ਕਿ ਮਾਪੇ ਬੇਖੌਫ ਆਪਣੇ ਬੱਚਿਆਂ ਨੂੰ ਸਕੂਲ ਭੇਜਣ।

Exit mobile version