ਕਿਸਾਨਾਂ ਨਾਲ ਸਮਝੌਤਾ ਨਾ ਹੋਣ ਦਾ ‘ਆਪ’ ਨੂੰ ਹੋਵੇਗਾ ਨੁਕਸਾਨ-ਕੇਜਰੀਵਾਲ

ਚੰਡੀਗੜ੍ਹ-ਪੰਜਾਬ ਦੀਆਂ ਵਿਧਾਨ ਸਭਾ ਚੋਣਾ ਨੂੰ ਲੈ ਕੇ ਆਮ ਆਦਮੀ ਪਾਰਟੀ ਨੇ ਆਪਣਾ ਮਿਨੀ ਮੈਨੀਫੈਸਟੋ ਜਾਰੀ ਕਰ ਦਿੱਤਾ ਹੈ.ਪੰਜਾਬ ਪੁੱਜੇ ਪਾਰਟੀ ਪ੍ਰਮੁੱਖ ਅਰਵਿੰਦ ਕੇਜਰੀਵਾਲ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਪਾਰਟੀ ਦੇ 10 ਨੁਕਤਿਆਂ ਨੂੰ ਪੇਸ਼ ਕੀਤਾ. ਰੋਜ਼ਗਾਰ,ਨਸ਼ਾ,ਬੇਅਦਬੀ ਚ ਕਾਰਵਾਈ,ਭ੍ਰਿਸ਼ਟਾਚਾਰ ਮੁਕਤ ਪੰਜਾਬ,ਸਿੱਖਿਆ ਵਿਵਸਥਾ ‘ਚ ਸੁਧਾਰ,ਬਿਹਤਰ ਸਿਹਤ ਸੂਵਿਧਾਵਾਂ,ਬਿਜਲੀ,ਹਰ ਮਹੀਨੇ ਹਜ਼ਾਰ ਰੁਪਏ,ਖੇਤੀ ਮੁੱਦਿਆਂ ਦਾ ਹੱਲ ਅਤੇ ਵਪਾਰ ਅਤੇ ਇੰਡਸਟ੍ਰੀ ਦੇ ਮੁੱਦਿਆਂ ਨੂੰ ਲੈ ਕੇ ਕੇਜਰੀਵਾਲ ਨੇ ਆਪਣਾ ਵਿਜ਼ਨ ਪੇਸ਼ ਕੀਤਾ.

ਪੰਜਾਬ ਚ ਟਿਕਟਾਂ ਦੀ ਖਰੀਦ ਫਰੋਖਤ ਦੇ ਇਲਜ਼ਾਮਾਂ ਨੂੰ ਲੈ ਕੇ ਕੇਜਰੀਵਾਲ ਸਖਤ ਨਜ਼ਰ ਆਏ.ਉਨ੍ਹਾਂ ਕਿਹਾ ਕੀ ਜੇਕਰ ਅਜਿਹਾ ਸੱਵ ਨਿਕਲਿਆਂ ਤਾਂ ਉਹ ਦੋਸ਼ੀਆਂ ਦਾ ਜਹੱਨੁੰਮ ਤੱਕ ਪਿੱਛਾ ਨਹੀਂ ਛੱਡਣਗੇ.ਇਸਦੇ ਉਲਟ ਜੇਕਰ ਕਿਸੇ ਨੇ ਉਨ੍ਹਾਂ ਦੀ ਪਾਰਟੀ ‘ਤੇ ਗਲਤ ਇਲਜ਼ਾਮ ਲਗਾਇਆ ਤਾਂ ਉਸਦੇ ਖਿਲਾਫ ਵੀ ਕਨੂੰਨੀ ਕਾਰਵਾਈ ਕੀਤੀ ਜਾਵੇਗੀ.

ਸੰਯੁਕਤ ਸਮਾਜ ਮੋਰਚਾ ਦੇ ਨਾਲ ਗਠਜੋੜ ਨੂੰ ਲੈ ਕੇਜਰੀਵਾਲ ਨੇ ਕਿਹਾ ਕੀ ਬਲਬੀਰ ਰਾਜੇਵਾਲ ਜੱਦ ਉਨ੍ਹਾਂ ਕੋਲ ਆਏ ਤਾਂ ਤੱਦ ਤੱਕ ਪਾਰਟੀ 90 ਸੀਟਾਂ ‘ਤੇ ਉਮੀਦਵਾਰ  ਐਲਾਨ ਚੁੱਕੀ ਸੀ ਜਦਕਿ ਰਾਜੇਵਾਲ 60 ਸੀਟਾਂ ਦੀ ਮੰਗ ਕਰ ਰਹੇ ਸਨ.ਇਸੇ ਕਾਰਣ ਹੀ ਦੋਹਾਂ ਧਿਰਾਂ ਚ ਸਹਿਮਤੀ ਨਹੀਂ ਬਣ ਪਾਈ.ਕੇਜਰੀਵਾਲ ਨੇ ਬੜੀ ਸਾਫਗੋਈ ਨਾਲ ਮੰਨਿਆ ਕੀ ਕਿਸਾਨਾਂ ਨਾਲ ਸਮਝੋਤਾ ਨਾਲ ਹੋਣ ਦਾ ਆਮ ਆਦਮੀ ਪਾਰਟੀ ਨੂੰ ਫਰਕ ਪਵੇਗਾ.’ਆਪ’ ਦੀ ਵੋਟ ਹੀ ਕਿਸਾਨਾਂ ਦੇ ਹੱਕ ਚ ਭੁਗਤੇਗੀ.