● On air now · ਟੀਵੀ ਪੰਜਾਬ

Punjabi News · Since 2013

Breaking

ਭੈਣ ਦੇ ਵਿਆਹ ਵਾਲੇ ਦਿਨ ਭਰਾ ਦੀ ਹੋਈ ਮੌਤ, ਭਰਜਾਈ ਗੰਭੀਰ

ਡੈਸਕ- ਜ਼ਿਲ੍ਹਾ ਹੁਸ਼ਿਆਰਪੁਰ ਦੇ ਪਿੰਡ ਮੀਰਪੁਰ ਕੋਟਲੀ ਵਿਚ ਇਕ ਪਰਿਵਾਰ ‘ਚ ਵਿਆਹ ਦੀਆਂ ਖੁਸ਼ੀਆਂ ਅੱਜ ਮਾਤਮ ਵਿੱਚ ਬਦਲ ਗਈਆਂ। ਭੈਣ ਦੇ ਵਿਆਹ ਵਾਲੇ ਦਿਨ ਜਦੋਂ ਭਰਾ ਦੀ ਮੌਤ ਦੀ ਖ਼ਬਰ ਆਈ ਤਾਂ ਚਾਰੇ ਪਾਸੇ ਚੀਕ ਚਿਹਾੜਾ ਮਚ ਗਿਆ। ਪ੍ਰਾਪਤ ਜਾਣਕਾਰੀ…


ਡੈਸਕ- ਜ਼ਿਲ੍ਹਾ ਹੁਸ਼ਿਆਰਪੁਰ ਦੇ ਪਿੰਡ ਮੀਰਪੁਰ ਕੋਟਲੀ ਵਿਚ ਇਕ ਪਰਿਵਾਰ ‘ਚ ਵਿਆਹ ਦੀਆਂ ਖੁਸ਼ੀਆਂ ਅੱਜ ਮਾਤਮ ਵਿੱਚ ਬਦਲ ਗਈਆਂ। ਭੈਣ ਦੇ ਵਿਆਹ ਵਾਲੇ ਦਿਨ ਜਦੋਂ ਭਰਾ ਦੀ ਮੌਤ ਦੀ ਖ਼ਬਰ ਆਈ ਤਾਂ ਚਾਰੇ ਪਾਸੇ ਚੀਕ ਚਿਹਾੜਾ ਮਚ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ 23 ਸਾਲਾ ਦੀਪਕ ਕੁਮਾਰ ਦੀ ਭੈਣ ਦਾ ਵਿਆਹ ਸੀ। ਦੀਪਕ ਦਾ ਪਰਿਵਾਰ ਪਿੰਡ ਮੀਰਪੁਰ ਕੋਟਲੀ ਵਿਖੇ ਇੱਟਾਂ ਦੇ ਭੱਠੇ ‘ਤੇ ਮਜ਼ਦੂਰ ਵਜੋਂ ਕੰਮ ਕਰਦਾ ਹੈ। ਵਿਆਹ ਦਾ ਸਾਰਾ ਪ੍ਰਬੰਧ ਭੱਠੇ ‘ਤੇ ਹੀ ਕੀਤਾ ਗਿਆ ਸੀ। ਬਰਾਤ ਘਰੋਂ ਚੱਲ ਪਈ ਸੀ। ਦੀਪਕ ਆਪਣੀ ਪਤਨੀ ਸੁਮਨ ਨਾਲ ਬਾਈਕ ‘ਤੇ ਆਪਣੀ ਭੈਣ ਨੂੰ ਬਿਊਟੀ ਪਾਰਲਰ ‘ਚ ਛੱਡਣ ਗਿਆ ਸੀ। ਵਾਪਸ ਆਉਂਦੇ ਸਮੇਂ ਦੀਪਕ ਦਾ ਮੋਟਰਸਾਈਕਲ ਟਰੈਕਟਰ ਨਾਲ ਟਕਰਾ ਗਿਆ।

ਪੁਲਿਸ ਮੁਤਾਬਕ ਟੱਕਰ ਇੰਨੀ ਜ਼ਬਰਦਸਤ ਸੀ ਕਿ ਮੋਟਰਸਾਈਕਲ ਦੇ ਪਰਖੱਚੇ ਉੱਡ ਗਏ। ਹਾਦਸੇ ਵਿਚ ਦੀਪਕ ਦੀ ਮੌਤ ਹੋ ਗਈ ਅਤੇ ਪਿੱਛੇ ਬੈਠੀ ਉਸ ਦੀ ਪਤਨੀ ਸੁਮਨ ਗੰਭੀਰ ਜ਼ਖ਼ਮੀ ਹੋ ਗਈ। ਮੌਕੇ ‘ਤੇ ਮੌਜੂਦ ਲੋਕਾਂ ਦੀ ਮਦਦ ਨਾਲ ਦੀਪਕ ਦੀ ਪਤਨੀ ਸੁਮਨ ਨੂੰ ਦਸੂਹਾ ਦੇ ਸਿਵਲ ਹਸਪਤਾਲ ਪਹੁੰਚਾਇਆ ਗਿਆ, ਜਿਥੇ ਡਾਕਟਰਾਂ ਨੇ ਉਸ ਦੀ ਹਾਲਤ ਗੰਭੀਰ ਦੇਖਦੇ ਹੋਏ ਉਸ ਨੂੰ ਹੁਸ਼ਿਆਰਪੁਰ ਦੇ ਨਿੱਜੀ ਹਸਪਤਾਲ ਲਈ ਰੈਫਰ ਕਰ ਦਿੱਤਾ।

ਜਾਂਚ ਅਧਿਕਾਰੀ ਏਐਸਆਈ ਸਤਨਾਮ ਸਿੰਘ ਨੇ ਦਸਿਆ ਕਿ ਲਾਸ਼ ਨੂੰ ਕਬਜ਼ੇ ਵਿਚ ਲੈ ਲਿਆ ਗਿਆ ਹੈ। ਹਾਦਸੇ ਦੀ ਜਾਂਚ ਕੀਤੀ ਜਾ ਰਹੀ ਹੈ। ਮ੍ਰਿਤਕ ਦੇ ਵਾਰਸਾਂ ਦੇ ਬਿਆਨਾਂ ‘ਤੇ ਟਰੈਕਟਰ ਚਾਲਕ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ। ਮੁਲਜ਼ਮਾਂ ਦੀ ਭਾਲ ਜਾਰੀ ਹੈ।ਮੌਕੇ ‘ਤੇ ਮੌਜੂਦ ਲੋਕਾਂ ਦਾ ਕਹਿਣਾ ਹੈ ਕਿ ਟਰੈਕਟਰ ਚਾਲਕ ਬਹੁਤ ਹੀ ਲਾਪਰਵਾਹੀ ਨਾਲ ਟਰੈਕਟਰ ਚਲਾ ਰਿਹਾ ਸੀ। ਦੀਪਕ ਦੇ ਪਰਿਵਾਰਕ ਮੈਂਬਰਾਂ ਨੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਸਾਨੂੰ ਇਨਸਾਫ਼ ਦਿਵਾਇਆ ਜਾਵੇ ਅਤੇ ਦੋਸ਼ੀ ਟਰੈਕਟਰ ਚਾਲਕ ਨੂੰ ਸਖ਼ਤ ਸਜ਼ਾ ਦਿੱਤੀ ਜਾਵੇ |


Filed under