ਡੀ.ਜੀ.ਪੀ ਨੇ ਪੂਰਾ ਕੀਤਾ ਵਾਅਦਾ,ਮਜੀਠੀਆ ਖਿਲਾਫ ਦਰਜ ਹੋਇਆ ਪਰਚਾ

ਚੰਡੀਗੜ੍ਹ- ਪੰਜਾਬ ਦੇ ਨਵੇਂ ਡੀ.ਜੀ.ਪੀ ਸਿਧਾਰਥ ਚਟੋਪਾਧਿਆਇਆ ਨੇ ਆਪਣੀ ਨਿਯੁਕਤੀ ਦੇ ਦੋ ਦਿਨ ਬਾਅਦ ਹੀ ਸਰਕਾਰ ਵਲੋਂ ਦਿੱਤੇ ਗਏ ਅਸਾਈਨਮੈਂਟ ਨੂੰ ਪੂਰਾ ਕਰ ਦਿੱਤਾ ਹੈ.ਜਿਵੇਂ ਕੀ ਪਹਿਲਾਂ ਤੋਂ ਹੀ ਚਰਚਾ ਸੀ ,ਪੰਜਾਬ ਪੁਲਿਸ ਨੇ ਨਸ਼ੇ ਦੇ ਮਾਮਲੇ ਚ ਅਕਾਲੀ ਆਗੂ ਬਿਕਰਮ ਮਜੀਠੀਆ ਖਿਲਾਫ ਪਰਚਾ ਦਰਜ ਕਰ ਦਿੱਤਾ ਹੈ.ਬਿਓਰੋ ਅਆਫ ਇਨਵੈਸਟੀਗੇਸ਼ਨ ਥਾਣਾ ਮੋਹਾਲੀ ਚ ਇਹ ਐੱਫ.ਆਈ.ਆਰ ਦਰਜ ਕੀਤੀ ਗਈ ਹੈ.ਅਕਾਲੀ ਦਲ ਨੇ ਇਸ ਨੂੰ ਬਦਲੇ ਦੀ ਸਿਆਸਤ ਕਿਹਾ ਹੈ.

ਇਸ ਕਾਰਵਾਈ ‘ਤੇ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਟਵੀਟ ਕਰ ਖੁਸ਼ੀ ਦਾ ਪ੍ਰਕਟਾਵਾ ਕੀਤਾ ਹੈ.ਸਿੱਧੂ ਦਾ ਕਹਿਣਾ ਹੈ ਕੀ ਇਮਾਨਦਾਰ ਅਫਸਰ ਨੂੰ ਲਗਾਉਣ ਦਾ ਨਤੀਜਾ ਸਾਹਮਨੇ ਆ ਗਿਆ ਹੈ.ਉਨ੍ਹਾਂ ਕਿਹਾ ਕੀ ਬਾਦਲ ਅਤੇ ਕੈਪਟਨ ਦੀ ਮਿਲੀਭੁਗਤ ਕਾਰਣ ਪਹਿਲਾਂ ਅਜਿਹੀ ਕਾਰਵਾਈ ਨਾ ਹੋ ਸਕੀ ਜਦਕਿ ਹੁਣ ਸਰਕਾਰ ਦੀ ਅਸਲ ਮੰਸ਼ਾ ਨਾਲ ਇਹ ਸੰਭਵ ਹੋ ਗਿਆ ਹੈ.

ਮੰਗਲਵਾਰ ਸਵੇਰੇ ਪਰਚੇ ਦੀ ਖਬਰ ਆਉਣ ਤੋਂ ਬਾਅਦ ਹੁਣ ਮਜੀਠੀਆ ਦੀ ਗ੍ਰਿਫਤਾਰੀ ਦੀਆਂ ਸੰਭਾਵਨਾਵਾਂ ਵੀ ਵੱਧ ਗਈਆਂ ਹਨ.ਓਧਰ ਅਕਾਲੀ ਦਲ ਅਜੇ ਤਕ ਪਰਚੇ ਦੀ ਕਾਪੀ ਉੜੀਕ ਰਿਹਾ ਹੈ.ਅਕਾਲੀ ਦਲ ਦਾ ਕਹਿਣਾ ਹੈ ਕੀ ਉਹ ਪਰਚੇ ਦੀ ਭਾਸ਼ਾ ਵੇਖ ਕੇ ਅਦਾਲਤ ਜਾਣਗੇ.