ਚੰਡੀਗੜ੍ਹ- ਬੀਤੇ ਦਿਨ ਕਾਂਗਰਸ ਭਵਨ ਚ ਨਵਜੋਤ ਸਿੱਧੂ ਅਤੇ ਬਰਿੰਦਰ ਢਿੱਲੋਂ ਵਿਚਕਾਰ ਹੋਈ ਤਲਖੀ ਨੂੰ ਲੈ ਕੇ ਕਾਂਗਰਸ ਦੇ ਕਈ ਸੀਨੀਅਰ ਨੇਤਾ ਨਾਰਾਜ਼ ਹਨ ।ਸਾਬਕਾ ਗ੍ਰਹਿ ਮੰਤਰੀ ਰੰਧਾਵਾ ਨੇ ਬੀਤੇ ਦਿਨ ਹੋਏ ਡ੍ਰਾਮੇ ਨੂੰ ਸ਼ਰਮਨਾਕ ਦੱਸਿਆ ਹੈ ।ਰੰਧਾਵਾ ਮੁਤਾਬਿਕ ਦੋਹਾਂ ਨੇਤਾਵਾਂ ਨੇ ਸੜਕ ‘ਤੇ ਡ੍ਰਾਮਾ ਕਰਕੇ ਸਾਰੀ ਪਾਰਟੀ ਨੂੰ ਸ਼ਰਮਸਾਰ ਕਰ ਦਿੱਤਾ ।ਰੰਧਾਵਾ ਨੇ ਨਵਜੋਤ ਸਿੱਧੂ ਖਿਲਾਫ ਇਲਜ਼ਾਮਾਂ ਦੀ ਝੜੀ ਲਗਾ ਦਿੱਤੀ ।ੳੇੁਨ੍ਹਾਂ ਕਿਹਾ ਕਿ ਸਿੱਧੂ ਫਰੰਗੀ ਬਣ ਕੇ ਆਏ ਅਤੇ ਉਨ੍ਹਾਂ ਨੇ ਪਾਰਟੀ ਨੂੰ ਬਰਬਾਦ ਕਰ ਦਿੱਤਾ ।ਕਾਂਗਰਸ ਭਵਨ ਚ ਹੋਏ ਡ੍ਰਾਮੇ ਨੂੰ ਰੰਧਾਵਾ ਨੇ ਢਿੱਲੋਂ ਅਤੇ ਸਿੱਧੂ ਦੀ ਬੇਸ਼ਰਮੀ ਕਰਾਰ ਦਿੱਤਾ ਹੈ ।
ਸਿੱਧੂ ਵਲੋਂ ਬੀਤੇ ਦਿਨੀ ਪਾਰਟੀ ਚ ਬੇਇਮਾਨ ਨੇਤਾਵਾਂ ਦੇ ਜ਼ਿਕਰ ਦਾ ਰੰਧਾਵਾ ਨੇ ਵਿਰੋਧ ਕੀਤਾ ।ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਪਰਿਵਾਰ ਦਾਦੇ ਪਰਦਾਦੇ ਵਲੋਂ ਕਾਂਗਰਸ ਦੀ ਸੇਵਾ ਕੀਤੀ ਗਈ ।ਕਿ ਇਹ ਮੰਨ ਲਿਆ ਜਾਵੇ ਕਿ ਅਸੀਂ ਸਾਰੇ ਚੋਰ ਹਾਂ ।ਸੁਖਜਿੰਦਰ ਰੰਧਾਵਾ ਨੇ ਕਿਹਾ ਕਿ ਕਾਂਗਰਸ ਪਾਰਟੀ ਨੂੰ ਸਿੱਧੂ ਦੀ ਲੋੜ ਨਹੀਂ ਹੈ ।ਰੰਧਾਵਾ ਦਾ ਕਹਿਣਾ ਹੈ ਕਿ ਬਾਹਰੋ ਆਏ ਨੇਤਾਵਾਂ ਨੂੰ ਮੰਤਰੀ ਬਣਾਇਅਆਂ ਜਾ ਸਕਦਾ ਹੈ ਪਰ ਉਨ੍ਹਾਂ ਨੂੰ ਪਾਰਟੀ ਚ ਜ਼ਿੰਮੇਵਾਰੀ ਨਹੀਂ ਦੇਣੀ ਚਾਹੀਦੀ ।ਸਾਬਕਾ ਗ੍ਰਹਿ ਮੰਤਰੀ ਦਾ ਕਹਿਣਾ ਹੈ ਕਿ ਉਨ੍ਹਾਂ ਕਦੇ ਵੀ ਸਿੱਧੂ ਨੂੰ ਕਾਂਗਰਸ ਪ੍ਰਧਾਨ ਬਨਾਉਣ ਦੀ ਵਕਾਲਤ ਨਹੀਂ ਕੀਤੀ ਸੀ ।
ਪੰਜਾਬ ਭਰ ਚ ਬੈਠਕਾਂ ਕਰਨ ,ਬਹਿਬਲ ਕਲਾਂ ਧਰਨੇ ਸਮੇਤ ਪਾਰਟੀ ਪ੍ਰਦਰਸ਼ਨਾ ਚ ਸਿੱਧੂ ਵਲੋਂ ਹਿੱਸਾ ਲੈਣ ਨੂੰ ਰੰਧਾਵਾ ਨੇ ਡ੍ਰਾਮੇਬਾਜ਼ੀ ਦੱਸਿਆ ਹੈ ।ਰੰਧਾਵਾ ਮੁਤਾਬਿਕ ਮੰਤਰੀ ਰਹਿੰਦਿਆਂ ਹੋਇਆ ਸਿੱਧੂ ਨੂੰ ਇਹ ਸਾਰੇ ਕੰਮ ਕਿਉਂ ਨਹੀਂ ਯਾਦ ਆਏ ।ਸੁਖਜਿੰਦਰ ਰੰਧਾਵਾ ਦਾ ਕਹਿਣਾ ਹੈ ਕਿ ਪੰਜਾਬ ਕਾਂਗਗਰਸ ਨੂੰ ਨਵਜੋਤ ਸਿੱਧੂ ਨੂੰ ਕੋਈ ਲੋੜ ਨਹੀਂ ਹੈ ।ਉਨ੍ਹਾਂ ਨੂੰ ਆਪ ਹੀ ਪਾਰਟੀ ਛੱਡ ਦੇਣੀ ਚਾਹੀਦੀ ਹੈ ।ਇਸਦੇ ਬਾਵਜੂਦ ਉਨ੍ਹਾਂ ਕਿ ਜੇਕਰ ਹਾਈਕਮਾਨ ਫਿਰ ਵੀ ਸਿੱਧੂ ਨੂੰ ਸੂਬਾ ਪ੍ਰਧਾਨ ਬਣਾ ਦਿੰਦੀ ਹੈ ਤਾਂ ਉਹ ਪਾਰਟੀ ਦੇ ਹੋਰ ਮਾੜੇ ਹਾਲਾਤ ਵੇਖਣ ਲਈ ਤਿਆਰ ਹਨ ।