ਸਿੱਧੂ ਨੇ ਮਜੀਠੀਆ ਨੂੰ ਪਾਈ ਜੱਫੀ, ‘ਆਪ’ ਨੇ ਕੱਸਿਆ ਤੰਜ

ਡੈਸਕ- ਜਲੰਧਰ ‘ਚ ਇਕ ਪੰਜਾਬੀ ਅਖਬਾਰ ਦੇ ਸਮਰਥਨ ਚ ਕੀਤੀ ਗਈ ਸਰਬ ਪਾਰਟੀ ਬੈਠਕ ਸੁਰਖੀ ਬਣ ਗਈ । ਦਰਅਸਲ ਇਸ ਬੈਠਕ ਦੌਰਾਨ ਮੰਚ ‘ਤੇ ਮੌਜੂਦ ਕੱਟੜ ਸਿਆਸੀ ਵਿਰੋਧੀ ਕਾਂਗਰਸੀ ਨੇਤਾ ਨਵਜੋਤ ਸਿੱਧੂ ਅਤੇ ਅਕਾਲੀ ਨੇਤਾ ਬਿਕਰਮ ਮਜੀਠੀਆ ਦੀ ਜੱਫੀ ਚਰਚਾ ਦਾ ਵਿਸ਼ਾ ਬਣ ਗਈ । ਵੀਡੀਓ ਅਤੇ ਤਸਵੀਰਾਂ ਇਨੀਆਂ ਵਾਇਰਲ ਹੋ ਗਈਆਂ ਕਿ ਸੱਤਾਧਾਰੀ ਪਾਰਟੀ ਆਮ ਆਦਮੀ ਪਾਰਟੀ ਨੂੰ ਬਿਆਨ ਜਾਰੀ ਕਰਨਾ ਪਿਆ।

ਪਾਰਟੀ ਦੇ ਬੁਲਾਏ ਮਾਲਵਿੰਦਰ ਕੰਗ ਨੇ ਟਵੀਟ ਰਾਹੀਂ ਵਿਰੋਧੀ ਧਿਰਾਂ ‘ਤੇ ਤੰਜ ਕੱਸਿਆ ਹੈ । ਕੰਗ ਦਾ ਕਹਿਣਾ ਹੈ ਕਿ ਸਰਕਾਰ ਦੇ ਖਿਲਾਫ ਹੁਣ ਵਿਰੋਧੀ ਇਕੱਜੁਟ ਹੋ ਗਏ ਹਨ । ਸੱਤਾ ਦੇ ਲਾਲਚ ਇਕ ਦੂਜੇ ਦੇ ਧੁਰ ਵਿਰੋਧੀ ਗਲੇ ਮਿਲ ਗਏ ਹਨ ।ਦੂਜੇ ਪਾਸੇ ਅਕਾਲੀ ਦਲ ਨੇ ਵੀ ਇਸ’ਤੇ ਪਲਟਵਾਰ ਕੀਤਾ ਹੈ । ਅਕਾਲੀ ਦਲ ਦੇ ਬੁਲਾਰੇ ਵਿਰਸਾ ਸਿੰਘ ਵਲਟੋਹਾ ਨੇ ਕਿਹਾ ਕਿ ਜੇਕਰ ਇਸ ਸ਼ਿਸ਼ਟਾਚਾਰ ਮਿਲਣੀ ਨੂੰ ‘ਆਪ’ ਸਰਕਾਰ ਸਿਆਸੀ ਜੱਫੀ ਦੱਸ ਰਹੀ ਹੈ ਤਾਂ ਫਿਰ ਉਹ ਇਹ ਸਪਸ਼ਟ ਕਰਨ ਕੀ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਭਗਵੰਤ ਮਾਨ ਨੂੰ ਲੈ ਕੇ ਵੱਖ ਵੱਖ ਪਾਰਟੀਆਂ ਨਾਲ ਕਿਉਂ ਜੱਫੀਆਂ ਪਾ ਰਹੇ ਹਨ । ਕੀ ਇਹ ਜੱਫੀ ਸ਼ਿਸ਼ਟਾਚਾਰਕ ਹੈ ਜਾਂ ਸਿਆਸੀ ਗਠਜੋੜ ਦੀ ਕਵਾਇਦ?