ਸਿਮਰਨਜੀਤ ਮਾਨ ਨੇ ਸੰਗਰੂਰ ਦੇ ਲੋਕ ਸਭਾ ਸਾਂਸਦ ਵਜੋਂ ਚੁੱਕੀ ਸਹੁੰ

ਨਵੀਂ ਦਿੱਲੀ- ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਆਮ ਆਦਮੀ ਪਾਰਟੀ ਦੇ ਗੜ੍ਹ ਹਲਕਾ ਸੰਗਰੂਰ ਤੋਂ ਲੋਕ ਸਭਾ ਦੀ ਜਿਮਣੀ ਚੋਣ ਜਿੱਤ ਕੇ ਸੱਭ ਨੂੰ ਹੈਰਾਨ ਕਰਨ ਵਾਲੇ ਸਿਮਰਨਜੀਤ ਸਿੰਘ ਮਾਨ ਨੇ ਅੱਜ ਬਤੌਰ ਸਾਂਸਦ ਸਹੁੰ ਚੁੱਕੀ । ਲੋਕ ਸਭਾ ਸਪੀਕਰ ਓਮ ਬਿੜਲਾ ਦੇ ਕਮਰੇ ਚ ਸਾਂਸਦ ਮਾਨ ਨੇ ਰਸਮੀ ਤੋਰ ‘ਤੇ ਸਹੁੰ ਚੁੱਕੀ । ਇਸ ਮੌਕੇ ‘ਤੇ ਉਨ੍ਹਾਂ ਹੱਥ ਕਿਰਪਾਣ ਵੇਖਣ ਨੂੰ ਨਹੀਂ ਮਿਲੀ ।

ਇਸ ਤੋਂ ਪਹਿਲਾਂ ਸਾਲ 1999 ਚ ਜੱਦ ਉਹ ਪਹਿਲੀ ਵਾਰ ਸਾਂਸਦ ਬਣੇ ਸਨ ਤਾਂ ਉਨ੍ਹਾਂ ਸਿਰਫ ਇਸ ਕਾਰਣ ਸੀਟ ਛੱਡ ਦਿੱਤੀ ਸੀ ਕਿਉਂਕਿ ਉਨ੍ਹਾਂ ਨੂੰ ਸਦਸਨ ਚ ਕਿਰਪਾਣ ਲਜਾਉਣ ਦੀ ਇਜ਼ਾਜ਼ਤ ਨਹੀਂ ਦਿੱਤੀ ਗਈ ਸੀ ।

ਸਾਂਸਦ ਬਨਣ ਤੋਂ ਬਾਅਦ ਸਿਮਰਨਜੀਤ ਮਾਨ ਲਗਾਤਾਰ ਵਿਵਾਦਤ ਬਿਆਂਨ ਦਿੰਦੇ ਆ ਰਹੇ ਹਨ । ਭਗਤ ਸਿੰਘ ਨੂੰ ਅੱਤਵਾਦੀ ਕਹਿਣ ‘ਤੇ ਪੰਜਾਬ ਦੀਆਂ ਸਾਰੀਆਂ ਸਿਆਸੀ ਜਮਾਤਾਂ ਮਾਨ ਤੋਂ ਮੁਆਫੀ ਦੀ ਮੰਗ ਕਰ ਰਹੀਆਂ ਹਨ । ਸੋਮਵਾਰ ਨੂੰ ਸਹੁੰ ਚੁੱਕਣ ਤੋਂ ਪਹਿਲਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਿਮਰਨਜੀਤ ਮਾਨ ਇਕ ਵਾਰ ਫਿਰ ਆਪਣੇ ਸਟੈਂਡ ‘ਤੇ ਕਾਇਮ ਨਜ਼ਰ ਆਏ । ਉਨ੍ਹਾਂ ਕਿਹਾ ਕਿ ਸੱਚਾਈ ਬਿਆਨ ਕਰਨਾ ਗਲਤ ਨਹੀਂ ਹੈ , ਇਸ ਲਈ ਉਹ ਕਿਸੇ ਤੋਂ ਮੁਆਫੀ ਨਹੀਂ ਮੰਗਣਗੇ ।