ਡੈਸਕ- ਲੋਕ ਸਭਾ ਚੋਣਾਂ 2024 ਵਿੱਚ ਭਾਰਤੀ ਜਨਤਾ ਪਾਰਟੀ ਨੂੰ ਮਜ਼ਬੂਤ ਟੱਕਰ ਦੇਣ ਲਈ INDIA ਗਠਜੋੜ ਲਗਾਤਾਰ ਸਿਆਸੀ ਗੁੱਟ ਜੋੜ ਰਿਹਾ ਹੈ। ਮੁੰਬਈ ਮੀਟਿੰਗ ਲਈ 5 ਪਾਰਟੀਆਂ ਨੂੰ ਇਕੱਠੇ ਕਰਨ ਦਾ ਦਾਅਵਾ ਕੀਤਾ ਜਾ ਰਿਹਾ ਹੈ। ਇਨ੍ਹਾਂ 5 ਪਾਰਟੀਆਂ ਰਾਹੀਂ ਉੱਤਰ ਪ੍ਰਦੇਸ਼, ਮਹਾਰਾਸ਼ਟਰ, ਪੰਜਾਬ, ਅਸਾਮ ਅਤੇ ਹਰਿਆਣਾ ਦੇ ਸਮੀਕਰਨਾਂ ਨੂੰ ਠੀਕ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ। INDIA ਗਠਜੋੜ ਵੱਲੋਂ ਅਕਾਲੀ ਦਲ ਨਾਲ ਸੰਪਰਕ ਕੀਤਾ ਗਿਆ ਹੈ। INDIA ਗਠਜੋੜ ਵੱਲੋਂ ਸ਼੍ਰੋਮਣੀ ਅਕਾਲੀ ਦਲ ਨੂੰ ਸ਼ਾਮਲ ਹੋਣ ਦਾ ਸੱਦਾ ਦਿੱਤਾ ਗਿਆ ਹੈ।
ਇਹ 26 ਪਾਰਟੀਆਂ ਦਾ ਗਠਜੋੜ ਹੈ। ਇਸ ਗਠਜੋੜ ਦੀ ਪਹਿਲੀ ਬੈਠਕ ਬਿਹਾਰ ਦੇ ਪਟਨਾ ਵਿੱਚ ਹੋਈ ਸੀ, ਦੂਸਰੀ ਮੀਟਿੰਗ ਕਰਨਾਟਕ ਦੇ
ਬੈਂਗਲੁਰੂ ਵਿਖੇ ਹੋਈ ਅਤੇ ਹੁਣ ਤੀਸਰੀ ਬੈਠਕ ਮੁੰਬਈ ਵਿਖੇ 31 ਅਗਸਤ ਅਤੇ 1 ਸਤੰਬਰ ਨੂੰ ਹੋਣ ਜਾ ਰਹੀ ਹੈ। ਇਸ ਬੈਠਕ ਵਿੱਚ ਸ਼੍ਰੋਮਣੀ ਅਕਾਲੀ ਦੇ ਸ਼ਾਮਲ ਹੋਣ ਦੀਆਂ ਅਟਕਲਾਂ ਵੀ ਲਗਾਈਆਂ ਜਾ ਰਹਿਆਂ ਹਨ।
ਸੁਖਬੀਰ ਸਿੰਘ ਬਾਦਲ ਦੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਪੰਜਾਬ ਦੀ ਸਿਆਸਤ ਵਿੱਚ ਸਰਗਰਮ ਹੈ। ਪਹਿਲਾਂ ਇਹ NDA ਗਠਜੋੜ ਦਾ ਹਿੱਸਾ ਸੀ, ਪਰ 2020 ਵਿੱਚ ਬਾਦਲ ਨੇ ਭਾਜਪਾ ਨਾਲੋਂ ਨਾਤਾ ਤੋੜ ਲਿਆ। ਸੂਤਰਾਂ ਦੀ ਮੁਤਾਬਕ ਅਕਾਲੀ ਦਲ ਨਿਤੀਸ਼ ਕੁਮਾਰ ਦੇ ਸੰਪਰਕ ਵਿੱਚ ਹਨ ਦੱਸਿਆ ਜਾਂਦਾ ਹੈ। ਸ਼੍ਰੋਮਣੀ ਅਕਾਲੀ ਦਲ ਦੀ ਸਥਿਤੀ ਇਸ ਵੇਲੇ ਬਹੁਤ ਕਮਜ਼ੋਰ ਹੋ ਗਈ ਹੈ। ਪਾਰਟੀ ਨੇ 2019 ਦੀਆਂ ਚੋਣਾਂ ਵਿੱਚ 2 ਸੀਟਾਂ ਜਿੱਤੀਆਂ ਸਨ, ਪਰ ਵਿਧਾਨ ਸਭਾ ਚੋਣਾਂ ਵਿੱਚ ਪਾਰਟੀ ਬੁਰੀ ਤਰ੍ਹਾਂ ਨਾਲ ਹਾਰ ਗਈ ਸੀ। ਅਕਾਲੀ ਉਮੀਦਵਾਰ ਸਿਰਫ਼ 3 ਸੀਟਾਂ ਹੀ ਜਿੱਤ ਸਕੇ।
ਜ਼ਿਕਰਯੋਗ ਹੈ ਕਿ ਅਕਾਲੀ ਦਲ ਨੂੰ 2019 ਦੀਆਂ ਲੋਕ ਸਭਾ ਚੋਣਾਂ ਵਿੱਚ 27 ਫੀਸਦੀ ਅਤੇ 2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ 18 ਫੀਸਦੀ ਵੋਟਾਂ ਮਿਲੀਆਂ ਸਨ। ਜੇਕਰ ਇਸ ਵੋਟ ਨੂੰ ਕਾਂਗਰਸ ਦੀ ਵੋਟ ਨਾਲ ਮਿਲਾ ਲਿਆ ਜਾਵੇ ਤਾਂ ‘ਆਪ’ ਨੂੰ ਮਿਲੀਆਂ ਵੋਟਾਂ ਦੀ ਫੀਸਦ ਕਿਤੇ ਵੱਧ ਹੈ। ਅਕਾਲੀ ਦਲ ਅਤੇ ਕਾਂਗਰਸ ਦੋਵੇਂ ਹੀ ਪੰਜਾਬ ਵਿੱਚ ਆਪ ਅਤੇ ਦਿੱਲੀ ਵਿੱਚ ਭਾਜਪਾ ਦਾ ਵਿਰੋਧ ਕਰ ਰਹੇ ਹਨ।
ਉੱਥੇ ਹੀ ਜੇਕਰ ਪੰਜਾਬ ਦੀ ਗੱਲ੍ਹ ਕਰੀਏ ਤਾਂ ਸੂਬਾ ਲੀਡਰਸ਼ਿਪ ਨੇ ਗੱਠਜੋੜ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਕਿਊਂਕਿ ਸੂਬੇ ਦੇ ਲੀਡਰਾਂ ਦਾ ਕਹਿਣਾ ਹੈ ਕਿ ਆਮ ਆਦਮੀ ਪਾਰਟੀ ਵਿਰੋਧੀ ਦਲ ਹੈ ਇਸ ਲਈ ਉਹ ਗੱਠਜੋੜ ਕਰਨ ਲਈ ਤਿਆਰ ਨਹੀਂ ਹਨ।