ਜੋਹਾਨਸਬਰਗ : ਦੱਖਣੀ ਅਫ਼ਰੀਕਾ ਦੇ ਸੁਤੰਤਰ ਚੋਣ ਕਮਿਸ਼ਨ (ਆਈ.ਈ.ਸੀ.) ਦੇ ਚੇਅਰਮੈਨ ਗਲੇਨ ਮਸ਼ਾਨਿਨੀ ਨੇ ਭਾਰਤੀ ਚੋਣ ਕਮਿਸ਼ਨ (ਈ.ਸੀ.ਆਈ.) ਦੇ ਕੰਮ ਦੀ ਸ਼ਲਾਘਾ ਕੀਤੀ ਅਤੇ ਇਸਨੂੰ ਪੂਰੀ ਦੁਨੀਆ ਲਈ ਇਕ ਮਿਸਾਲ ਦੱਸਿਆ।
ਮਸ਼ਾਨਿਨੀ ਜੋਹਾਨਸਬਰਗ ਵਿਚ ਭਾਰਤੀ ਕੌਂਸਲ ਜਨਰਲ ਅੰਜੂ ਰੰਜਨ ਅਤੇ ਪ੍ਰੀਟੋਰੀਆ ਵਿਚ ਹਾਈ ਕਮਿਸ਼ਨਰ ਜੈਦੀਪ ਸਰਕਾਰ ਦੇ ਦਫ਼ਤਰਾਂ ਵਿਚ ਆਯੋਜਿਤ ਇਕ ਕਾਨਫਰੰਸ ਨੂੰ ਸੰਬੋਧਨ ਕਰ ਰਹੇ ਸਨ।
ਦੱਖਣੀ ਅਫਰੀਕਾ ‘ਚ ਕੋਵਿਡ ਮਾਮਲਿਆਂ ‘ਚ ਵਾਧਾ
ਕੋਵਿਡ ਦੇ ਨਵੇਂ ਵੇਰੀਐਂਟ ਓਮੀਕਰੋਨ ਦੀ ਪਛਾਣ ਹੋਣ ਤੋਂ ਬਾਅਦ ਦੱਖਣੀ ਅਫਰੀਕਾ ‘ਚ ਕੋਵਿਡ ਨਾਲ ਸੰਕਰਮਣ ਦੇ ਮਾਮਲਿਆਂ ‘ਚ 403 ਫੀਸਦੀ ਦਾ ਵਾਧਾ ਹੋਇਆ ਹੈ। ਇਸ ਤੋਂ ਇਲਾਵਾ ਇਨਫੈਕਸ਼ਨ ਦੀ ਦਰ ਵੀ 10 ਫੀਸਦੀ ਨੂੰ ਪਾਰ ਕਰ ਗਈ ਹੈ।
ਅਫ਼ਗਾਨਿਸਤਾਨ ਦੇ ਨਾਗਰਿਕਾਂ ਨੂੰ ਲੈ ਕੇ ਜਹਾਜ਼ ਰੂਸ ਪੁੱਜਾ
ਮਾਸਕੋ : ਰੂਸ ਅਤੇ ਅਫ਼ਗਾਨਿਸਤਾਨ ਦੇ ਨਾਗਰਿਕਾਂ ਨੂੰ ਲੈ ਕੇ ਕਾਬੁਲ ਤੋਂ ਤੀਜਾ ਜਹਾਜ਼ ਮਾਸਕੋ ਨੇੜੇ ਚੱਕਾਲੋਵਸਕੀ ਹਵਾਈ ਅੱਡੇ ‘ਤੇ ਉਤਰਿਆ ਹੈ, ਰੂਸੀ ਰੱਖਿਆ ਮੰਤਰਾਲੇ ਨੇ ਇਕ ਬਿਆਨ ਵਿਚ ਇਹ ਜਾਣਕਾਰੀ ਦਿੱਤੀ।
ਜ਼ਿਕਰਯੋਗ ਹੈ ਕਿ ਅਫ਼ਗਾਨਿਸਤਾਨ ‘ਤੇ ਤਾਲਿਬਾਨ ਦੇ ਕਬਜ਼ੇ ਤੋਂ ਬਾਅਦ ਲਗਾਤਾਰ ਹੀ ਉੱਥੋਂ ਦੀ ਨਾਗਰਿਕਾਂ ਨੂੰ ਕੱਢਿਆ ਜਾ ਰਿਹਾ ਹੈ।
ਯੂਏਈ ਵਿਚ ‘ਓਮੀਕਰੋਨ’ ਦਾ ਪਹਿਲਾ ਮਾਮਲਾ ਆਇਆ ਸਾਹਮਣੇ
ਦੁਬਈ : ਸਾਊਦੀ ਅਰਬ ਅਤੇ ਸੰਯੁਕਤ ਅਰਬ ਅਮੀਰਾਤ (ਯੂਏਈ) ਵਿਚ ਨਵੇਂ ਕੋਰੋਨਾਵਾਇਰਸ ਦੀ ਲਾਗ ਦੇ ਪਹਿਲੇ ਕੇਸ ਦੀ ਰਿਪੋਰਟ ਕੀਤੀ ਗਈ ਹੈ ਅਤੇ ਇਹ ਫਾਰਸ ਦੀ ਖਾੜੀ ਖੇਤਰ ਵਿਚ ‘ਓਮੀਕਰੋਨ’ ਸੰਕਰਮਣ ਦਾ ਪਹਿਲਾ ਜਾਣਿਆ ਜਾਣ ਵਾਲਾ ਮਾਮਲਾ ਹੈ।
ਸਾਊਦੀ ਅਰਬ ਦੀ ਅਧਿਕਾਰਤ ‘ਸਾਊਦੀ ਪ੍ਰੈੱਸ ਏਜੰਸੀ’ ਨੇ ਦੱਸਿਆ ਕਿ ਦੇਸ਼ ਦੇ ਇਕ ”ਉੱਤਰੀ ਅਫਰੀਕੀ ਦੇਸ਼” ਦਾ ਇਕ ਵਿਅਕਤੀ ਓਮੀਕਰੋਨ ਨਾਲ ਸੰਕਰਮਿਤ ਪਾਇਆ ਗਿਆ ਹੈ।
ਪਾਕਿਸਤਾਨ ਤੇ ਰੂਸ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰਾਂ ‘ਚ ਗੱਲਬਾਤ
ਇਸਲਾਮਾਬਾਦ : ਪਾਕਿਸਤਾਨ ਅਤੇ ਰੂਸ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰਾਂ ਨੇ ਮਾਸਕੋ ‘ਚ ਵਿਆਪਕ ਪੱਧਰ ‘ਤੇ ਗੱਲਬਾਤ ਕੀਤੀ, ਜਿਸ ਨੂੰ ਬਹੁਤ ਸਾਰੇ ਲੋਕ ਸੁਰੱਖਿਆ ਨੂੰ ਮਜ਼ਬੂਤ ਕਰਨ ਦੀ ਦਿਸ਼ਾ ‘ਚ ਵੱਡੀ ਛਲਾਂਗ ਵਜੋਂ ਦੇਖ ਰਹੇ ਹਨ।
ਪਾਕਿਸਤਾਨ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਡਾ. ਮੋਇਦ ਯੂਸਫ ਅਤੇ ਉਨ੍ਹਾਂ ਦੇ ਰੂਸੀ ਹਮਰੁਤਬਾ ਨਿਕੋਲਾਈ ਪਤਰੁਸ਼ੇਵ ਨੇ ਖੇਤਰੀ ਅਤੇ ਅੰਤਰਰਾਸ਼ਟਰੀ ਮੁੱਦਿਆਂ ‘ਤੇ ਡੂੰਘਾਈ ਨਾਲ ਚਰਚਾ ਕੀਤੀ। ਇਹ ਜਾਣਕਾਰੀ ਰਾਸ਼ਟਰੀ ਸੁਰੱਖਿਆ ਡਿਵੀਜ਼ਨ ਨੇ ਇਸਲਾਮਾਬਾਦ ਵਿਚ ਜਾਰੀ ਇਕ ਬਿਆਨ ਵਿਚ ਸਾਂਝੀ ਕੀਤੀ।
ਟੀਵੀ ਪੰਜਾਬ ਬਿਊਰੋ