ਸੰਯੁਕਤ ਸਮਾਜ ਮੋਰਚੇ ਦੀ ਵੱਡੀ ਜਿੱਤ,ਚੋਣ ਕਮਿਸ਼ਨ ਨੇ ਦਿੱਤੀ ਮਾਨਤਾ

ਚੰਡੀਗੜ੍ਹ-ਪੰਜਾਬ ਚ ਵੋਟਾਂ ਤੋਂ ਪਹਿਲਾਂ ਕਿਸਾਨਾਂ ਨੇ ਰਿਵਾਇਤੀ ਪਾਰਟੀਆਂ ਨੂੰ ਵੱਡਾ ਝਟਕਾ ਦਿੱਤਾ ਹੈ.ਕਿਸਾਨਾਂ ਦੇ ਮੋਰਚੇ ਕਿਸਾਨ ਸਮਾਜ ਮੋਰਚੇ ਨੂੰ ਚੋਣ ਕਮਿਸ਼ਨ ਨੇ ਮਾਨਤਾ ਦੇ ਦਿੱਤੀ ਹੈ.ਹੁਣ ਕਿਸਾਨਾ ਦੀ ਪਾਰਟੀ ਅਧਿਕਾਰਕ ਤੌਰ ‘ਤੇ ਬਣ ਗਈ ਹੈ.ਪਰ ਫਿਲਹਾਲ ਪਾਰਟੀ ਨੂੰ ਚੋਣ ਨਿਸ਼ਾਨ ਅਲਾਟ ਨਹੀਂ ਕੀਤਾ ਗਿਆ ਹੈ.ਇਹ ਜਾਣਕਾਰੀ ਮੋਰਚੇ ਦੇ ਬੁਲਾਰੇ ਰਵਨੀਤ ਸਿੰਘ ਬਰਾੜ ਵਲੋਂ ਸਾਂਝੀ ਕੀਤੀ ਗਈ ਹੈ.

ਮੰਗਲਵਾਰ ਨੂੰ ਚੋਣ ਨਾਮਜ਼ਦਗੀ ਦਾ ਆਖਰੀ ਦਿਨ ਸੀ ਪਰ ਦੇਰ ਰਾਤ ਕਮਿਸ਼ਨ ਵਲੋਂ ਇਹ ਫੈਸਲਾ ਲਿਆ ਗਿਆ ਹੈ.ਇਸ ਖਬਰ ਦੇ ਨਾਲ ਸੂਬੇ ਭਰ ਚ ਚੋਣ ਲੜ ਰਹੇ ਕਿਸਾਨ ਉਮੀਦਵਾਰਾਂ ਦੇ ਚਿਹਰੇ ‘ਤੇ ਖੂਸ਼ੀ ਛਾ ਗਈ ਹੈ.ਇਨ੍ਹਾਂ ਦਾ ਨੇਤਾਵਾਂ ਦਾ ਕਹਿਣਾ ਹੈ ਕਿ ਰਿਵਾਇਤੀ ਪਾਰਟੀਆਂ ਵਲੋਂ ਪੂਰਾ ਜ਼ੋਰ ਲਗਾਇਆ ਜਾ ਰਿਹਾ ਸੀ ਕਿ ਕਿਸਾਨ ਚੋਣ ਨਾ ਲੜ ਸਕਣ.