ਕੇਜਰੀਵਾਲ ਦੀ ਭਵਿੱਖਬਾਣੀ ਖਤਰਨਾਕ,ਕਈਆਂ ਦੀ ਲਿਖੀ ਹਾਰ

ਜਲੰਧਰ- ਦਿੱਲੀ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਇਕ ਚੰਗੇ ਨੇਤਾ ਵਜੋਂ ਤਾਂ ਆਪਣੀ ਛਾਪ ਬਣਾਈ ਹੈ,ਪਰ ਹੁਣ ਦੇਸ਼ ਦੀ ਸਿਆਸਤ ਉਨ੍ਹਾਂ ਨੂੰ ਇੱਕ ਮੰਨੇ ਹੋਏ ਜੋਤਿਸ਼ੀ ਵਜੋਂ ਵੀ ਮਾਨ ਦੇਵੇਗੀ.ਸਿਆਸਤ ‘ਚ ਆਉਣ ਤੋਂ ਬਾਅਦ ਕੇਜਰੀਵਾਲ ਨੇ ਜਦੋਂ ਜਦੋਂ ਭਵਿੱਖਬਾਣੀ ਕੀਤੀ,ਉਹ ਸੱਚ ਸਾਬਿਤ ਹੋਈ.ਖਾਸਤੌਰ ‘ਤੇ ਉਹ ਭਵਿੱਖਬਾਣੀ ਜੋ ਉਨ੍ਹਾਂ ਨੇ ਲਿੱਖ ਕੇ ਦਿੱਤੀ,ਕੋਈ ਉਸ ਨੂੰ ਹਰਾ ਨਹੀਂ ਸਕਿਆ.
ਕੇਜਰੀਵਾਲ ਨੇ ਸੱਭ ਤੋਂ ਪਹਿਲਾਂ ਦਿੱਲੀ ਦੀਆਂ ਚੋਣਾ ਚ ਕਾਂਗਰਸ ਦੀ ਸੁਪੜਾ ਸਾਫ ਦੀ ਭਵਿੱਖਬਾਣੀ ਕੀਤੀ.ਮੀਡੀਆ ਨਾਲ ਗੱਲਬਾਤ ਦੌਰਾਨ ਉਨ੍ਹਾਂ ਲਿੱਖ ਕੇ ਦੇ ਦਿੱਤਾ ਕਿ ਵਿਧਾਨ ਸਭਾ ਚੋਣਾ ਚ ਕਾਂਗਰਸ ਪਾਰਟੀ ਨੂੰ ਇੱਕ ਵੀ ਸੀਟ ਨਸੀਬ ਨਹੀਂ ਹੋਵੇਗੀ.ਨਤੀਜਾ ਕਿ ਨਿਕਲਿਆ 70 ਸੀਟਾਂ ਵਿਚੋਂ ‘ਆਪ’ 68 ‘ਤੇ ਜੇਤੂ ਰਹੀ,ਭਾਜਪਾ ਨੂੰ ਦੋ ਸੀਟਾਂ ਮਿਲਿਆਂ ਜਦਕਿ ਤਤਕਾਲੀ ਮੁੱਖ ਮੰਤਰੀ ਸ਼ੀਲਾ ਦਿਕਸ਼ਿਤ ਸਮੇਤ ਸਾਰੀ ਕਾਂਗਰਸ ਹਾਰ ਗਈ.
ਪੰਜਾਬ ਦੀਆਂ 2022 ਵਿਧਾਨ ਸਭਾ ਚੋਣਾ ਚ ਇੱਕ ਵਾਰ ਫਿਰ ਕੇਜਰੀਵਾਲ ਦਾ ਜੋਤਿਸ਼ ਪੇ੍ਰਮ ਜਾਗ ਗਿਆ.ਇਸ ਵਾਰ ਫਿਰ ਨਿਸ਼ਾਨੇ ‘ਤੇ ਮੁੱਖ ਮੰਤਰੀ ਅਤੇ ਮੁੱਖ ਮੰਤਰੀ ਚਿਹਰੇ ਰਹੇ.ਕਾਂਗਰਸ ਦੇ ਉਮੀਦਵਾਰ ਅਤੇ ਮੁੱਖ ਮੰਤਰੀ ਚਰਨਜੀਤ ਚੰਨੀ ਦੋ ਸੀਟਾਂ ਤੋਂ ਚੋਣ ਲੜ ਰਹੇ ਸਨ.ਸ਼੍ਰੀ ਚਮਕੌਰ ਸਾਹਿਬ ਅਤੇ ਭਦੋੜ.ਕੇਜਰੀਵਾਲ ਨੇ ਚੰਡੀਗੜ੍ਹ ਚ ਪੈ੍ਰਸ ਕਾਨਫਰੰਸ ਦੌਰਾਨ ਐਲਾਨ ਕਰ ਦਿੱਤਾ ਕਿ ਚੰਨੀ ਸਾਹਿਬ ਦੋਹਾਂ ਸੀਟਾਂ ਤੋਂ ਚੋਣ ਹਾਰ ਰਹੇ ਹਨ.ਹਾਲਾਂਕਿ ਇਹ ਐਲਾਨ ਉਨ੍ਹਾਂ ਨੇ ਪਹਿਲਾਂ ਹੀ ਕਰ ਦਿੱਤਾ ਸੀ.ਜਿਸ ਤੋਂ ਬਾਅਦ ਕਾਂਗਰਸ ਹਾਈਕਮਾਨ ਵਲੋਂ ਉਨ੍ਹਾਂ ਨੂੰ ਭਦੌੜ ਦੀ ਸੀਟ ਦਿੱਤੀ ਗਈ ਸੀ.
ਸੋ ਕੁੱਲ ਮਿਲਾ ਕੇ ਗੱਲ ਇਹ ਸਾਫ ਹੁੰਦੀ ਹੈ ਕਿ ਕੇਜਰੀਵਾਲ ਇਰਾਦੇ ਦੇ ਤਾਂ ਪੱਕੇ ਹੈ ਹੀ ,ਨਾਲ ਹੀ ਉਨ੍ਹਾਂ ਦੀ ਭਵਿੱਖਬਾਣੀ ਵੀ ਪੱਕੀ ਹੁੰਦੀ ਹੈ.