ਡੈਸਕ- ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਕੈਬਨਿਟ ਮੰਤਰੀ ਸੁੱਚਾ ਸਿੰਘ ਲੰਗਾਹ ਆਪਣਾ ਸਪਸ਼ਟੀਕਰਨ ਦੇਣ ਲਈ ਅਕਾਲ ਤਖ਼ਤ ਸਾਹਿਬ ‘ਤੇ ਪੇਸ਼ ਹੋਏ। ਇਥੇ ਪੇਸ਼ ਹੋ ਕੇ ਉਨ੍ਹਾਂ ਨੇ ਆਪਣਾ ਸਪੱਸ਼ਟੀਕਰਨ ਦਿਤਾ। ਇਸ ਮੌਕੇ ‘ਤੇ ਉਹਨਾਂ ਗੱਲਬਾਤ ਕਰਦੇ ਹੋਏ ਕਿਹਾ ਕਿ ਪਰਮਾਤਮਾ ਤੋਂ ਬਾਅਦ ਸਿੱਖ ਲਈ ਅਕਾਲ ਤਖ਼ਤ ਦਾ ਸਾਹਿਬ ਦਾ ਸਭ ਤੋਂ ਵੱਧ ਮਹੱਤਵ ਹੈ ਇੱਥੋਂ ਜੋ ਵੀ ਹੁਕਮ ਉਹਨਾਂ ਨੂੰ ਸੁਣਾਇਆ ਜਾਵੇਗਾ ਉਹ ਉਹਨਾਂ ਦੇ ਸਿਰ ਮੱਥੇ ਹੋਵੇਗਾ। ਨਾਲ ਹੀ ਦੱਸ ਦੇਈਏ ਕਿ ਮਨਪ੍ਰੀਤ ਬਾਦਲ ਨੇ ਵੀ ਪੇਸ਼ ਹੋ ਕੇ ਆਪਣਾ ਪੱਤਰ ਸੌਂਪਿਆ ਹੈ।
ਸੁੱਚਾ ਸਿੰਘ ਲੰਗਾਹ ਨੇ ਅਕਾਲ ਤਖ਼ਤ ‘ਤੇ ਪਹੁੰਚ ਕੇ ਦਿਤਾ ਸਪੱਸ਼ਟੀਕਰਨ
