CES 2024 ’ਚ ਇਹ ਗੱਡੀਆਂ ਰਹੀਆਂ ਖਿੱਚ ਦਾ ਕੇਂਦਰ

Las Vegas- CES 2024 ਨੇ ਇੱਕ ਵਾਰ ਫਿਰ ਸਾਬਤ ਕਰ ਦਿੱਤਾ ਹੈ ਕਿ ਸਾਲ ਦਾ ਸਭ ਤੋਂ ਵੱਡਾ ਟੈਕਨਾਲੋਜੀ ਸ਼ੋਅ ਵੀ ਅਜੇ ਵੀ ਸਭ ਤੋਂ ਵੱਡਾ ਕਾਰ ਸ਼ੋਅ ਹੈ। ਇਸ ਵਾਲ ਇਸ ਸ਼ੋਅ ’ਚ ਕੁਝ ਅਜਿਹੀਆਂ ਕਾਰਾਂ ਪੇਸ਼ ਕੀਤੀਆਂ ਗਈਆਂ, ਜਿਨ੍ਹਾਂ ਨੂੰ ਦੇਖ ਕੇ ਜਾਂ ਜਿਨ੍ਹਾਂ ਬਾਰੇ ਸੁਣ ਕੇ ਤੁਸੀਂ ਵੀ ਹੈਰਾਨ ਰਹਿ ਜਾਓਗੇ। ਸੋ ਅੱਜ ਅਸੀਂ ਤੁਹਾਨੂੰ 9 ਜਨਵਰੀ ਨੂੰ ਅਮਰੀਕਾ ਦੇ ਲਾਸ ਵੇਗਾਸ ’ਚ ਸ਼ੁਰੂ ਹੋਏ ਸੀ. ਈ. ਐੈੱਸ. ’ਚ ਲਾਂਚ ਹੋਈਆਂ ਕੁਝ ਕਾਰਾਂ ਬਾਰੇ ਦੱਸਾਂਗੇ।
XPeng AeroHT Flying Car
ਸੜਕ ਰਾਹੀਂ ਸਫਰ ਕਰਦੇ ਸਮੇਂ ਕਈ ਵਾਰ ਤੁਸੀਂ ਘੰਟਿਆਂ ਬੱਧੀ ਟਰੈਫਿਕ ਜਾਮ ਦਾ ਸਾਹਮਣਾ ਕੀਤਾ ਹੋਵੇਗਾ। ਅਜਿਹੀ ਸਥਿਤੀ ’ਚ ਬੰਦਾ ਸੋਚਦਾ ਹੈ ਕਿ ਕਾਸ਼ ਗੱਡੀ ਦੇ ਖੰਭ ਹੁੰਦੇ ਅਤੇ ਅਚਾਨਕ ਇੱਕ ਬਟਨ ਦਬਾਉਣ ਨਾਲ ਕਾਰ ਜਾਮ ’ਚੋਂ ਉੱਡ ਜਾਵੇ। ਜੇਕਰ ਤੁਸੀਂ ਵੀ ਅਜਿਹਾ ਸੋਚਦੇ ਹੋ ਤਾਂ ਤੁਹਾਡੀ ਕਲਪਨਾ ਜਲਦੀ ਹੀ ਸੱਚ ਹੋਣ ਵਾਲੀ ਹੈ।
ਇਸ ਵਾਰ ਸੀ. ਈ. ਐੱਸ. ’ਚ ਚੀਨੀ ਟੈਕ ਕੰਪਨੀ XPeng AeroHT ਨੇ ਫਲਾਇੰਗ ਕਾਰ ਦਾ ਕੰਸੈਪਟ ਵਰਜ਼ਨ ਪੇਸ਼ ਕੀਤਾ ਹੈ, ਜੋ ਘੱਟ ਉਚਾਈ ’ਤੇ ਉੱਡਣ ਵਾਲੀ ਦੁਨੀਆ ਦੀ ਪਹਿਲੀ ਫਲਾਇੰਗ ਕਾਰ ਹੈ।
ਹੁਣ ਜੇਕਰ XPeng AeroHT ਫਲਾਇੰਗ ਕਾਰ ਜਾਮ ’ਚ ਫਸ ਜਾਂਦੀ ਹੈ ਤਾਂ ਤੁਹਾਨੂੰ ਚਿੰਤਾ ਕਰਨ ਦੀ ਜ਼ਰੂਰਤ ਨਹੀਂ ਹੋਵੇਗੀ, ਕਿਉਂਕਿ ਇਹ ਫਲਾਇੰਗ ਕਾਰ ਵਰਟੀਕਲ ਟੇਕਆਫ ਅਤੇ ਲੈਂਡਿੰਗ ਕਰ ਸਕਦੀ ਹੈ। ਇਸ ਲਈ, ਟਰੈਫਿਕ ਜਾਮ ’ਚ ਫਸੇ ਹੋਣ ਦੇ ਬਾਵਜੂਦ ਵੀ ਇਸ ਕਾਰ ਨੂੰ ਟੇਕ ਆਫ ਕਰਨ ’ਚ ਕੋਈ ਵੀ ਦਿੱਕਤ ਨਹੀਂ ਹੋਵੇਗੀ। ਇਹ ਕਾਰ ਪੂਰੀ ਤਰ੍ਹਾਂ ਇਲੈਕਟ੍ਰਿਕ ਪਾਇਲਟ ਹੈ। ਇਹ ਵਰਟੀਕਲ ਟੇਕਆਫ ਅਤੇ ਲੈਂਡਿੰਗ ਕਰ ਸਕਦੀ ਹੈ। XPeng AeroHT ਨੇ ਇਸ ਕਾਰ ਨੂੰ ਡਿਜ਼ਾਈਨ ਕੀਤਾ ਹੈ।
XPeng AeroHT ਨੇ ਫਲਾਇੰਗ ਕਾਰ ਦਾ ਅਧਿਕਾਰਤ ਵੀਡੀਓ ਜਾਰੀ ਕੀਤਾ ਹੈ। ਕੰਪਨੀ ਇਸ ਕਾਰ ਨੂੰ 2013 ਤੋਂ ਤਿਆਰ ਕਰ ਰਹੀ ਹੈ। ਵੀਡੀਓ ’ਚ ਕੰਪਨੀ ਨੇ ਪਹਿਲੀ ਫਲਾਇੰਗ ਕਾਰ ਦੇ ਵਿਕਾਸ ਦੇ ਵੱਖ-ਵੱਖ ਪੜਾਵਾਂ ਬਾਰੇ ਜਾਣਕਾਰੀ ਦਿੱਤੀ ਹੈ, ਜਿਸ ’ਚ ਦੱਸਿਆ ਗਿਆ ਹੈ ਕਿ ਇਸ ਕਾਰ ਨੂੰ ਕਿਵੇਂ ਵਿਕਸਿਤ ਕੀਤਾ ਗਿਆ ਹੈ। ਜਾਣਕਾਰੀ ਮੁਤਾਬਕ XPeng AeroHT ਫਲਾਇੰਗ ਕਾਰ ਦੀ ਬੁਕਿੰਗ 2025 ਤੋਂ ਸ਼ੁਰੂ ਹੋਵੇਗੀ ਅਤੇ ਇਸ ਕਾਰ ਨੂੰ ਸਭ ਤੋਂ ਪਹਿਲਾਂ ਚੀਨ ’ਚ ਲਾਂਚ ਕੀਤਾ ਜਾਵੇਗਾ।
BMW’s remote-controlled car
ਇਸ ਤੋਂ ਇਲਾਵ ਲਗਜ਼ਰੀ ਕਾਰ ਨਿਰਮਾਤਾ BMW ਵਲੋਂ CES ’ਚ ਆਪਣੀ ਰਿਮੋਟ ਕੰਟਰੋਲ ਵਾਲੀ ਕਾਰ ਦਾ ਪ੍ਰਦਰਸ਼ਨ ਕੀਤਾ ਗਿਆ, ਜੋ ਕਿ ਡਰਾਈਵਿੰਗ ਰਿਗ ਦੇ ਪਹੀਏ ਦੇ ਪਿੱਛੇ ਬੈਠੇ ਵਿਅਕਤੀ ਨੂੰ ਅਸਲ ਨੂੰ ਕੰਟਰੋਲ ਕਰਨ ਦੀ ਆਗਿਆ ਦਿੰਦਾ ਹੈ।
ਹੁਣ ਜੇਕਰ ਤੁਸੀਂ ਹਵਾਈ ਅੱਡੇ ਜਾਂ ਰੈਸਟੋਰੈਂਟ ਦੇ ਪ੍ਰਵੇਸ਼ ਦੁਆਰ ’ਤੇ ਆਪਣੀ ਕਾਰ ਤੋਂ ਬਾਹਰ ਨਿਕਲਦੇ ਹੋ ਤਾਂ ਤੁਸੀਂ ਇੱਕ ਐਪ ’ਤੇ ਇੱਕ ਬਟਨ ਨੂੰ ਟੈਪ ਕਰੋ। ਫਿਰ ਇੱਕ ਰਿਮੋਟ ਡਰਾਈਵਰ, ਜੋ ਕਿ ਏ. ਆਈ. ਨਹੀਂ, ਬਲਕਿ ਕੋਈ ਵੀ ਵਿਅਕਤੀ ਹੋ ਸਕਦਾ ਹੈ, ਵਾਹਨ ਦੀ ਕੈਮਰਾ ਫੁਟੇਜ ਦੀ ਵਰਤੋਂ ਕਰਦੇ ਹੋਏ, ਕਾਰ ਨੂੰ ਕੰਟਰੋਲ ਕਰਦਿਆਂ ਇਸ ਨੂੰ ਤੁਹਾਡੇ ਲਈ ਪਾਰਕਿੰਗ ਸਥਾਨ ’ਤੇ ਲਿਜਾ ਸਕਦਾ ਹੈ। ਫਿਰ ਜੇਕਰ ਤੁਸੀਂ ਕਾਰ ਦੀ ਵਰਤੋਂ ਦੁਬਾਰਾ ਕਰਨਾ ਚਾਹੁੰਦੇ ਹੋ ਤਾਂ ਇੱਕ ਬਟਨ ਨੂੰ ਟੈਪ ਕਰੋ, ਰਿਮੋਟ ਨਾਲ ਚੱਲਣ ਵਾਲੀ BMW ਆਪਣੇ-ਆਪ ਤੁਹਾਡੇ ਕੋਲ ਆ ਜੇਵਾਗੀ।
BMW ਦਾ ਕਹਿਣਾ ਹੈ ਕਿ ਇਸਦੇ ਵਾਹਨ ਪਹਿਲਾਂ ਹੀ ਰਿਮੋਟ ਵਾਲੇਟ ਲਈ ਲੋੜੀਂਦੇ ਸਾਰੇ ਹਾਰਡਵੇਅਰ ਨਾਲ ਲੈਸ ਹਨ – ਕੰਪਨੀ ਨੂੰ ਸਿਰਫ਼ ਸੌਫਟਵੇਅਰ ਨੂੰ ਟਵੀਕ ਕਰਨ ਦੀ ਲੋੜ ਹੈ, ਜਿਸਦਾ ਮਤਲਬ ਹੈ ਕਿ ਤਕਨੀਕ ਮੁਕਾਬਲਤਨ ਜਲਦੀ ਹੀ ਰੋਲ ਆਉਟ ਹੋ ਸਕਦੀ ਹੈ।
Mercedes Concept CLA Class Entry-Level EV
Mercedes Concept CLA Class ਨੇ ਇਸ ਸਾਲ CES ਰਾਹੀਂ ਉੱਤਰੀ ਅਮਰੀਕਾ ’ਚ ਆਪਣੀ ਸ਼ੁਰੂਆਤ ਕੀਤੀ। ਹਾਲਾਂਕਿ ਪਹਿਲੀ ਵਾਰ ਇਸ ਦਾ ਐਲਾਨ ਸਤੰਬਰ 2023 ਨੂੰ ਕੀਤਾ ਗਿਆ ਸੀ। ਇਸਦੀ ਰੇਂਜ 466 ਮੀਲ ਹੈ ਅਤੇ ਇਹ ਸਿਰਫ 15 ਮਿੰਟ ’ਚ 248 ਮੀਲ ਦੀ ਦੂਰੀ ਤੈਅ ਕਰ ਸਕਦੀ ਹੈ। ਈ.ਵੀ. ਮਰਸਡੀਜ਼ ਨੇ ਅਜੇ ਕੀਮਤ ਦੀ ਪੁਸ਼ਟੀ ਨਹੀਂ ਕੀਤੀ ਹੈ। ਪਰ ਜੇਕਰ ਇਸ ਦੀ ਕੀਮਤ 40,000 ਡਾਲਰ ਦੇ ਆਸ-ਪਾਸ ਹੈ ਤਾਂ ਇਹ ਟੇਸਲਾ ਮਾਡਲ 3, ਜਿਹੜਾ ਕਿ 39,000 ਡਾਲਰ ਤੋਂ ਸ਼ੁਰੂ ਹੁੰਦਾ ਹੈ, ਨੂੰ ਸਖ਼ਤ ਟੱਕਰ ਦੇ ਸਕਦੀ ਹੈ।
ਇਸ ਤੋਂ ਇਲਾਵਾ ਸੀ. ਈ. ਐੱਸ. ’ਚ ਮਰਸਡੀਜ਼ ਨੇ ਐਲਾਨ ਕੀਤਾ ਕਿ ਉਹ ਆਪਣੀ in-car voice tech, MBUX Voice Assistant ’ਚ AI ਨੂੰ ਹੋਰ ਏਕੀਕ੍ਰਿਤ ਕਰੇਗੀ। ਹੁਣ ਜੇਕਰ ਕਾਰ ਚਾਲਕ ਵਾਇਸ ਅਸਿਸਟੈਂਟ ਨਾਲ ਗੱਲਬਾਤ ਕਰਨਾ ਚਾਹੁੰਦਾ ਹੈ ਤਾਂ ਉਹ ਇਸ ਦੀਆਂ ਚਾਰ ਭਾਵਨਾਤਮਕ ਪ੍ਰੋਫ਼ਾਈਲਾਂ ਦੇ ਕਾਰਨ ਇਸ ਨਾਲ ਕੁਦਰਤੀ ਭਾਸ਼ਾ ’ਚ ਗੱਲ ਕਰ ਸਕਦਾ ਹੈ। ਇਸ ਤੋਂ ਇਲਾਵਾ ਇਹ ਅਸਿਸਟੈਂਟ ਚਾਲਕ ਦੇ ਰੁਟੀਨ ਅਤੇ ਤਰਜੀਹਾਂ ਨੂੰ ਵੀ ਸਿੱਖੇਗਾ ਅਤੇ ਉਨ੍ਹਾਂ ਮੁਤਾਬਕ ਕੰਮ ਕਰੇਗਾ, ਜਿਵੇਂ ਕਿ ਗਰਮੀ ਦੇ ਦਿਨ ਆਪਣੇ ਆਪ AC ਨੂੰ ਚਾਲੂ ਕਰਨਾ, ਸਵੇਰੇ ਇੱਕ ਨਿਊਜ਼ ਚੈਨਲ ਚਲਾਉਣਾ ਜਾਂ ਫਿਰ ਰਾਤ ਨੂੰ ਸੀਟ ਮਾਲਿਸ਼ ਚਾਲੂ ਕਰਨਾ।