ਭਾਰਤੀ ਫੋਟੋ ਜਰਨਲਿਸਟ ਦਾਨਿਸ਼ ਸਿੱਦੀਕੀ ਦੀ ਮੌਤ ‘ਤੇ ਅਮਰੀਕਾ ਵੱਲੋਂ ਦੁੱਖ ਦਾ ਪ੍ਰਗਟਾਵਾ

ਵਾਸ਼ਿੰਗਟਨ : ਅਮਰੀਕਾ ਵਿਚ ਜੋਇ ਬਾਇਡਨ ਪ੍ਰਸ਼ਾਸਨ ਅਤੇ ਅਮਰੀਕੀ ਸੰਸਦ ਮੈਂਬਰਾਂ ਨੇ ਅਫਗਾਨਿਸਤਾਨ ਵਿਚ ਅਫਗਾਨ ਫੌਜਾਂ ਅਤੇ ਤਾਲਿਬਾਨ ਅੱਤਵਾਦੀਆਂ ਦਰਮਿਆਨ ਹੋਈ ਜੰਗ ਨੂੰ ਕਵਰ ਕਰਦੇ ਹੋਏ ਭਾਰਤੀ ਫੋਟੋ ਪੱਤਰਕਾਰ ਦਾਨਿਸ਼ ਸਿੱਦੀਕੀ ਦੀ ਮੌਤ ‘ਤੇ ਦੁੱਖ ਜਤਾਇਆ ਹੈ। ਸਾਲ 2018 ਵਿਚ ਪੁਲਿਤਜ਼ਰ ਪੁਰਸਕਾਰ ਜਿੱਤਣ ਵਾਲਾ ਸਿਦੀਕੀ ਰਾਇਟਰਜ਼ ਨਿਊਜ਼ ਏਜੰਸੀ ਲਈ ਕੰਮ ਕਰਦਾ ਸੀ। ਉਹ ਸ਼ੁੱਕਰਵਾਰ ਨੂੰ ਪਾਕਿਸਤਾਨ ਦੀ ਸਰਹੱਦ ਦੇ ਨੇੜੇ ਸਪਿਨ ਬੋਲਡਕ ਕਸਬੇ ਵਿਚ ਮਾਰਿਆ ਗਿਆ ਸੀ।

ਉਸ ਸਮੇਂ ਦੌਰਾਨ ਉਹ ਅਫਗਾਨ ਸਪੈਸ਼ਲ ਬਲਾਂ ਨਾਲ ਜੁੜਿਆ ਹੋਇਆ ਸੀ। ਅਮਰੀਕਾ ਦੇ ਵਿਦੇਸ਼ ਵਿਭਾਗ ਦੀ ਸਪੋਕਸਪਰਸਨ ਜਾਲੀਨਾ ਪੋਰਟਰ ਨੇ ਪੱਤਰਕਾਰਾਂ ਨੂੰ ਦੱਸਿਆ, “ਸਾਨੂੰ ਇਹ ਸੁਣ ਕੇ ਬਹੁਤ ਦੁੱਖ ਹੋਇਆ ਹੈ ਕਿ ਇਕ ਫੋਟੋ ਜਰਨਲਿਸਟ, ਦਾਨਿਸ਼ ਸਿੱਦੀਕੀ, ਅਫਗਾਨਿਸਤਾਨ ਵਿਚ ਲੜਾਈ ਨੂੰ ਕਵਰ ਕਰਦੇ ਹੋਏ ਮਾਰਿਆ ਗਿਆ।

ਟੀਵੀ ਪੰਜਾਬ ਬਿਊਰੋ