ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪਾਕਿਸਤਾਨ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪਾਵਨ ਯਾਦਗਾਰ ਅਸਥਾਨ ਗੁਰਦੁਆਰਾ ਮਖਦੂਮਪੁਰ ਨੁੰ ਵਿਦਿਆ ਮੰਦਰ ਵਿਚ ਤਬਦੀਲ ਕਰਨ ਦਾ ਜ਼ੋਰਦਾਰ ਵਿਰੋਧ ਕੀਤਾ ਹੈ।
ਉਹਨਾਂ ਨੇ ਆਪਣੇ ਟਵਿੱਟਰ ਤੇ ਇੱਕ ਪੋਸਟ ਸ਼ੇਅਰ ਕਿੱਤੀ ਜਿਸ ਵਿੱਚ ਉਹਨਾਂ ਨੇ ਕਿਹਾ ਕਿ ਇਸ ਪਾਵਨ ਸਥਾਨ ਦੀ ਮਰਿਆਦਾ ਨਾਲ ਛੇੜ-ਛਾੜ ਅਤਿ ਨਿੰਦਣਯੋਗ ਹੈ। ਉਹਨਾਂ ਨੇ ਵਿਦੇਸ਼ ਮੰਤਰਾਲੇ ਨੂੰ ਕਿਹਾ ਕਿ ਇਸ ਗੁਰਧਾਮ ਦੀ ਸਿੱਖ ਮਰਿਆਦਾ ਤੇ ਗੁਰਮਤਿ ਸਿਧਾਂਤਾਂ ਅਨੁਸਾਰ ਸਤਿਕਾਰ ਬਹਾਲੀ ਯਕੀਨੀ ਬਣਾਈ ਜਾਵੇ।
ਪਾਕਿਸਤਾਨ ਵਿਖੇ ਜਗਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪਾਵਨ ਯਾਦਗਾਰ ਅਸਥਾਨ ਦੀ ਮਰਿਆਦਾ ਨਾਲ ਛੇੜ-ਛਾੜ ਅਤਿ ਨਿੰਦਣਯੋਗ ਹੈ। ਵਿਦੇਸ਼ ਮੰਤਰਾਲਾ ਨੂੰ ਮੇਰੀ ਬੇਨਤੀ ਹੈ, ਅਤੇ ਕਿ ਇਸ ਗੁਰਧਾਮ ਦੀ ਸਿੱਖ ਮਰਿਆਦਾ ਤੇ ਗੁਰਮਤਿ ਸਿਧਾਂਤਾਂ ਅਨੁਸਾਰ ਸਤਿਕਾਰ ਬਹਾਲੀ ਯਕੀਨੀ ਬਣਾਈ ਜਾਵੇ। pic.twitter.com/CLZWJQYt3A
— Sukhbir Singh Badal (@officeofssbadal) July 9, 2021