ਮੋਗਾ- 2022 ਦੀਆਂ ਵਿਧਾਨ ਸਭਾ ਚੋਣਾ ਨੂੰ ਲੈ ਕੇ ਸ਼੍ਰੌਮਣੀ ਅਕਾਲੀ ਦਲ ਨੇ ਮੋਗਾ ਰੈਲੀ ਤੋਂ ਚੋਣਾਂ ਦਾ ਬਿਗੁਲ ਵਜਾ ਦਿੱਤਾ ਹੈ.ਰੈਲੀ ਦੌਰਾਨ ਪਾਰਟੀ ਪ੍ਰਧਾਨ ਸੁਖਬੀਰ ਬਾਦਲ ਨੇ ਵੱਡੇ ਐਲਾਨ ਕਰਕੇ ਪੰਜਾਬ ਦੀ ਜਨਤਾ ਨੂੰ ਲੁਭਾਉਣ ਦੀ ਕੋਸ਼ਿਸ਼ ਕੀਤੀ ਹੈ.ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਤੋਂ ਬਾਅਦ ਸੁਖਬੀਰ ਬਾਦਲ ਨੇ ਇਨੇ ਵੱਡੇ ਐਲਾਨ ਕੀਤੇ ਹਨ.ਅਕਾਲੀ ਦਲ ਦੇ ਸੋ ਸਾਲ ਪੂਰੇ ਹੋਣ ਤੇ ਕੀਤੀ ਗਈ ਰੈਲੀ ਚ ਪਾਰਟੀ ਸਰਪ੍ਰਸਤ ਸਰਦਾਰ ਪ੍ਰਕਾਸ਼ ਸਿੰਘ ਬਾਦਲ,ਬੀਬੀ ਹਰਸਿਮਰਤ ਕੌਰ ਬਾਦਲ ਸਮੇਤ ਬਸਪਾ ਦੀ ਲੀਡਰਸ਼ਿਪ ਮੋਜੂਦ ਸੀ.ਆਓ ਇੱਕ ਝਾਤ ਮਾਰਦੇ ਹਾਂ ਸੁਖਬੀਰ ਬਾਦਲ ਦੇ ਐਲਾਨਾ ‘ਤੇ—
ਸਸਤੀ ਬਿਜਲੀ, 400 ਯੂਨੀਟ ਤੱਕ ਬਿਜਲੀ ਮੁਫਤ
ਗਰੀਬ ਵਿਦਿਆਰਥੀਆਂ ਨੂੰ ਦੇਸ਼ ਵਿਦੇਸ਼ ਚ ਪੜਾਈ ਲਈ ਬਿਆਜ ਰਹਿਤ ਲੋਨ
ਰੁਜ਼ਗਾਰ ਲਈ 5 ਲੱਖ ਦਾ ਲੋਨ ਬਗੈਰ ਬਿਆਜ਼ ਤੋਂ
ਪਰਿਵਾਰਾਂ ਲਈ 10 ਲੱਖ ਦਾ ਬੀਮਾ, ਮੈਡੀਕਲ ਬੀਮਾ ਕਾਰਡ
ਇੰਡਸਟ੍ਰੀ ਨੂੰ 5 ਰੁਪਏ ਬਿਜਲੀ
ਫਸਲਾਂ ਦਾ 50 ਹਜ਼ਾਰ ਏਕੜ ਦਾ ਬੀਮਾ
2004 ਬਾਅਦ ਦੇ ਮੁਲਾਜ਼ਮਾਂ ਨੂੰ ਪੈਨਸ਼ਨ
ਧਰਮ ਸਥਾਨਾਂ ਨੂੰ ਮੁਫਤ ਬਿਜਲੀ
ਮੁਸਲਿਮ ਭਾਈਚਾਰੇ ਲਈ ਕਬਰੀਸਤਾਨ
ਸ਼ਰਾਬ ਮਾਫੀਆ ਖਤਮ ਕਰਨ ਲਈ ਸਰਕਾਰੀ ਕਾਰਪੋਰੇਸ਼ਨ
ਨੌਜਵਾਨਾਂ ਨੂੰ ਦੇਵਾਂਗੇ ਸ਼ਰਾਬ ਦੇ ਠੇਕੇ
ਕੱਚੇ ਮੁਲਾਜ਼ਮ ਕੀਤੇ ਜਾਣਗੇ ਪੱਕੇ
ਰੇਤ ਮਾਫੀਆ ਖਿਲਾਫ ਬਣੇਗਾ ਕਾਰਪੋਰੇਸ਼ਨ