ਫਿਰ ਤੋਂ ਖੋਲ੍ਹੇ ਗਏ ਚੰਡੀਗੜ੍ਹ ਸੁਖਨਾ ਲੇਕ ਦੇ ਗੇਟ, ਐਡਵਾਇਜਰੀ ਜਾਰੀ

ਡੈਸਕ- ਚੰਡੀਗੜ੍ਹ ਵਿਚ ਸੁਖਨਾ ਲੇਕ ਵਿਚ ਇਕ ਵਾਰ ਫਿਰ ਪਾਣੀ ਦਾ ਪੱਧਰ ਵਧਣ ਕਾਰਨ ਇਸ ਦੇ ਫਲੱਟ ਗੇਟ ਖੋਲ੍ਹਣੇ ਪਏ ਹਨ। ਇਸ ਨਾਲ ਚੰਡੀਗੜ੍ਹ ਦੀਆਂ ਜਿਹੜੀਆਂ ਥਾਵਾਂ ਤੋਂ ਸੁਖਨਾ ਨਿਕਲਦੀ ਹੈ, ਉਥੇ ਕੁਝ ਇਲਾਕਿਆਂ ਵਿਚ ਪਾਣੀ ਦਾ ਪੱਧਰ ਵਧ ਗਿਆ ਹੈ। ਇਸ ਨੂੰ ਦੇਖਦੇ ਹੋਏ ਚੰਡੀਗੜ੍ਹ ਪੁਲਿਸ ਨੇ ਐਡਵਾਇਜਰੀ ਜਾਰੀ ਕਰਕੇ ਇਨ੍ਹਾਂ ਇਲਾਕਿਆਂ ਤੋਂ ਨਿਕਲਣ ਲਈ ਮਨ੍ਹਾ ਕੀਤਾ ਹੈ।

ਚੰਡੀਗੜ੍ਹ ਪੁਲਿਸ ਨੇ ਪਿੰਡ ਕਿਸ਼ਨਗੜ੍ਹ ਵਿਚ ਸੁਖਨਾ ‘ਤੇ ਬਣੇ ਪੁਲ ਦੇ ਉਪਰ, ਸ਼ਾਸਤਰੀ ਨਗਰ, ਸੀਟੀਯੂ ਵਰਕਸ਼ਾਪ ਤੇ ਮੱਖਣ ਮਾਜਰਾ ਕੋਲ ਰਸਤਾ ਬੰਦ ਕਰ ਦਿੱਤਾ ਹੈ। ਜਦੋਂ ਤੱਕ ਪਾਣੀ ਦਾ ਪੱਧਰ ਘੱਟ ਨਹੀਂ ਹੁੰਦਾ ਉਦੋਂ ਤੱਕ ਰਸਤਾ ਬੰਦ ਰਹੇਗਾ। ਪਿਛਲੇ ਦਿਨੀਂ ਵੀ ਸੁਖਨਾ ਵਿਚ ਪਾਣੀ ਦਾ ਪੱਧਰ ਵਧ ਜਾਣ ਕਾਰਨ ਫਲੱਟ ਗੇਟ ਖੋਲ੍ਹਣੇ ਪਏ ਸਨ। ਇਸ ਨਾਲ ਬਾਪੂਧਾਮ ਤੋਂ ਮਨੀਮਾਜਰਾ ਜਾਣ ਵਾਲੇ ਰਸਤੇ ‘ਤੇ ਪਾਣੀ ਦਾ ਪੱਧਰ ਵਧਣ ਕਾਰਨ ਪੁਲ ਟੁੱਟ ਗਿਆ। ਪੁਲ ਦੇ ਨਾਲ ਹੀ ਮਨੀਮਾਜਰਾ ਨੂੰ ਜਾਣ ਵਾਲੀ ਪਾਣੀ ਦੀ ਲਾਈਨ ਵੀ ਟੁੱਟ ਗਈ। ਇਸ ਨੂੰ ਨਗਰ ਨਿਗਮ ਵੱਲੋਂ ਠੀਕ ਕਰ ਲਿਆ ਗਿਆ ਹੈ ਤੇ ਜਲਦ ਹੀ ਮਨੀਮਾਜਰਾ ਵਿਚ ਪਾਣੀ ਦੀ ਸਪਲਾਈ ਸ਼ੁਰੂ ਕਰ ਦਿੱਤੀ ਜਾਵੇਗੀ।