ਸੁਪਰੀਮ ਕੋਰਟ ਪੁੱਜਿਆ ਪੀ.ਐੱਮ ਸੁਰੱਖਿਆ ਦਾ ਮਾਮਲਾ,ਕੱਲ੍ਹ ਹੋਵੇਗੀ ਸੁਣਵਾਈ

ਨਵੀਂ ਦਿੱਲੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸੁਰੱਖਿਆ ਚ ਲਾਪਰਵਾਹੀ ਦਾ ਮਾਮਲਾ ਸੁਪਰੀਮ ਕੋਰਟ ‘ਚ ਪਹੁੰਚ ਗਿਆ ਹੈ.ਸੀਨੀਅਰ ਵਕੀਲ ਮਨਿੰਦਰ ਸਿੰਘ ਨੇ ਇਸ ਬਾਬਤ ਸੁਪਰੀਮ ਕੋਰਟ ਚ ਪਟੀਸ਼ਨ ਲਗਾਈ ਹੈ.ਇਨ੍ਹਾਂ ਦਾ ਕਹਿਣਾ ਹੇੈ ਕੀ ਪ੍ਰਧਾਨ ਮੰਤਰੀ ਦੇ ਕਾਫਿਲੇ ‘ਚ ਸੰਨ੍ਹ ਲਗਨਾ ਵੱਡੀ ਗੱਲ ਹੈ.ਵਿਚਾਰਣਯੋਗ ਹੈ ਕੀ ਕਿਵੇਂ ਪ੍ਰਧਾਨ ਮੰਤਰੀ ਦੇ ਕਾਫਿਲੇ ਨੂੰ ਸੜਕ ‘ਤੇ 20 ਮਿਨਟ ਤੱਕ ਖੜਾ ਰਹਿਣਾ ਪਿਆ.ਚੀਫ ਜਸਟਿਸ ਆਫ ਇੰਡੀਆ ਐੱਨ.ਵੀ ਰਮਣਾ ਨੇ ਇਸ ਨੂੰ ਸਵੀਕਾਰ ਕਰਦਿਆਂ ਹੋਇਆਂ ਕੱਲ੍ਹ ਯਾਨੀ ਕੀ 7 ਜਨਵਰੀ ਨੂੰ ਸੁਣਵਾਈ ਦੀ ਗੱਲ ਕੀਤੀ ਹੈ.
ਤੁਹਾਨੂੰ ਦੱਸ ਦਈਏ ਕੀ ਬੀਤੇ ਕੱਲ੍ਹ 5 ਜਨਵਰੀ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪੰਜਾਬ ਆਏ ਸਨ.ਫਿਰੋਜ਼ਪੁਰ ਚ ਉਨ੍ਹਾਂ ਦੀ ਰੈਲੀ ਸੀ.ਪੀ.ਐੱਮ ਬਠਿੰਡਾ ਏਅਰਪੋਰਟ ਤੋਂ ਸੜਕ ਮਾਰਗ ਰਾਹੀਂ ਫਿਰੋਜ਼ਪੁਰ ਜਾ ਰਹੇ ਸਨ ਕੀ ਰਾਹ ਚ ਕਿਸਾਨਾਂ ਦੇ ਪ੍ਰਦਰਸ਼ਨ ਕਾਰਣ ਪੀ.ਐੱਮ ਮੋਦੀ ਦਾ ਰੂਟ ਕਲੀਅਰ ਨਹੀਂ ਹੋ ਪਾਇਆ.ਜਿਸਦੇ ਚਲਦਿਆਂ ਉਨ੍ਹਾਂ ਨੂੰ ਰੈਲੀ ਰੱਦ ਕਰ ਵਾਪਿਸ ਦਿੱਲੀ ਪਰਤਨਾ ਪਿਆ.
ਪੰਜਾਬ ਸਰਕਾਰ ਨੇ ਇਸ ਮੁੱਦੇ ‘ਤੇ ਦੋ ਮੈਂਬਰੀ ਕਮੇਟੀ ਦਾ ਵੀ ਗਠਨ ਕਰ ਦਿੱਤਾ ਹੈ ਜੋਕਿ ਤਿੰਨ ਦਿਨਾਂ ਦੇ ਅੰਦਰ ਆਪਣੀ ਰਿਪੋਰਟ ਪੇਸ਼ ਕਰੇਗੀ.