Surrey- ਆਪਣੇ ਦੋ ਬੱਚਿਆਂ ਨੂੰ ਅਗਵਾ ਕਰਨ ਦੇ ਮਾਮਲੇ ’ਚ ਅੱਜ ਪੁਲਿਸ ਨੇ ਦੋਸ਼ੀ ਮਾਂ ਦੀਆਂ ਕੁਝ ਨਵੀਆਂ ਤਸਵੀਰਾਂ ਜਾਰੀ ਕੀਤੀਆਂ ਹਨ। ਅੱਜ ਇਕ ਬਿਆਨ ਜਾਰੀ ਕਰਕੇ ਪੁਲਿਸ ਨੇ ਦੱਸਿਆ ਕਿ ਤਸਵੀਰਾਂ ’ਚ ਦੋਸ਼ੀ ਔਰਤ ਵੇਰਿਟੀ ਬਾਲਟਨ ਨੂੰ ਕੈਮਲੂਪਸ ਦੇ ਇਕ ਕਰਿਆਨਾ ਸਟੋਰ ਦੇ ਬਾਹਰ ਦੇਖਿਆ ਗਿਆ ਹੈ ਅਤੇ ਦੋਵੇਂ ਬੱਚੇ ਉਸ ਨਾਲ ਦਿਖਾਈ ਨਹੀਂ ਦੇ ਰਹੇ ਹਨ। ਉਸ ਨੇ ਕਾਲੇ ਰੰਗ ਦੇ ਕੱਪੜੇ, ਕੈਪ ਅਤੇ ਸਨਗਲਾਸਿਸ ਪਹਿਨੇ ਹੋਏ ਹਨ। ਪੁਲਿਸ ਮੁਤਾਬਕ ਇਹ ਤਸਵੀਰਾਂ ਬੀਤੀ 15 ਜੁਲਾਈ ਦੀਆਂ ਹਨ। ਦੱਸ ਦਈਏ ਕਿ ਬੀਤੇ ਕੱਲ੍ਹ ਦੋਹਾਂ ਬੱਚਿਆਂ ਔਰੋਰਾ ਬਾਲਟਨ (8) ਅਤੇ ਜੌਸੁਆ ਬਾਲਟਨ (10) ਦੇ ਪਿਤਾ ਵਲੋਂ ਸ਼ਿਕਾਇਤ ਦਰਜ ਕਰਾਏ ਜਾਣ ਮਗਰੋਂ ਸਰੀ ਪੁਲਿਸ ਨੇ ਇੱਕ ਅੰਬਰ ਅਲਰਟ ਜਾਰੀ ਕੀਤਾ ਸੀ। ਪੁਲਿਸ ਮੁਤਾਬਕ ਪੀਤੜ ਪਿਤਾ ਨੇ ਆਪਣੀ ਸ਼ਿਕਾਇਤ ’ਚ ਦੱਸਿਆ ਕਿ ਵੇਰਿਟੀ ਕਲੋਨਾ ’ਚ ਛੁੱਟੀਆਂ ਮਨਾਉਣ ਗਈ ਸੀ ਪਰ ਅਜੇ ਤੱਕ ਉਹ ਬੱਚਿਆਂ ਸਮੇਤ ਉਸ ਕੋਲ ਸਰੀ ਨਹੀਂ ਪਹੁੰਚੀ ਹੈ।
ਆਪਣੇ ਹੀ ਬੱਚਿਆਂ ਨੂੰ ਅਗਵਾ ਕਰਨ ਵਾਲੀ ਮਾਂ ਦੀਆਂ ਪੁਲਿਸ ਨੇ ਜਾਰੀ ਕੀਤੀਆਂ ਕੁਝ ਹੋਰ ਤਸਵੀਰਾਂ
