● On air now · ਟੀਵੀ ਪੰਜਾਬ

Punjabi News · Since 2013

Breaking

ਅਜ਼ਾਦ ਮਨ ਨਾਲ ਵੋਟ ਪਾਉਣ ਮੈਂਬਰ- ਬੀਬੀ ਜਗੀਰ ਕੌਰ

ਅੰਮ੍ਰਿਤਸਰ- ਸ਼੍ਰੌਮਣੀ ਗਰਿਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾ ਚ ਉਤਰੀ ਬੀਬੀੂ ਜਗੀਰ ਕੌਰ ਨੇ ਵੋਟਾਂ ਤੋਂ ਪਹਿਲਾਂ ਸਾਰੇ ਮੈਂਬਰਾਂ ਨੂੰ ਅਪੀਲ ਕੀਤੀ ਹੈ ।ਬੀਬੀ ਨੇ ਵੋਟਰਾਂ ਨੂੰ ਅਜ਼ਾਦ ਮਨ ਨਾਲ ਵੋਟ ਪਾਉਣ ਲਈ ਕਿਹਾ ਹੈ ।ਬੀਬੀ ਦਾ ਕਹਿਣਾ ਹੈ ਕਿ ਮੈਨੂਂ…


ਅੰਮ੍ਰਿਤਸਰ- ਸ਼੍ਰੌਮਣੀ ਗਰਿਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾ ਚ ਉਤਰੀ ਬੀਬੀੂ ਜਗੀਰ ਕੌਰ ਨੇ ਵੋਟਾਂ ਤੋਂ ਪਹਿਲਾਂ ਸਾਰੇ ਮੈਂਬਰਾਂ ਨੂੰ ਅਪੀਲ ਕੀਤੀ ਹੈ ।ਬੀਬੀ ਨੇ ਵੋਟਰਾਂ ਨੂੰ ਅਜ਼ਾਦ ਮਨ ਨਾਲ ਵੋਟ ਪਾਉਣ ਲਈ ਕਿਹਾ ਹੈ ।ਬੀਬੀ ਦਾ ਕਹਿਣਾ ਹੈ ਕਿ ਮੈਨੂਂ ਸਿੱਖਾਂ ਦੀ ਸੋਚ ‘ਤੇ ਯਕੀਨ ਹੈ , ਸਾਰੇ ਹੀ ਮੈਂਬਰ ਉਨ੍ਹਾਂ ਵੱਲ ਹਨ ।

ਜ਼ਿਕਰਯੋਗ ਹੈ ਕਿ ਅਕਾਲੀ ਦਲ ਤੋਂ ਬਾਗੀ ਅਤੇ ਪਾਰਟੀ ਤੋਂ ਕੱਢੇ ਜਾਣ ਤੋਂ ਬਾਅਦ ਬੀਬੀ ਜਗੀਰ ਕੌਰ ਅਜ਼ਾਦ ਤੌਰ ‘ਤੇ ਐੱਸ.ਜੀ.ਪੀ.ਸੀ ਪ੍ਰਧਾਨ ਚੋਣ ਲਈ ਮੈਦਾਨ ਚ ਉਤਰੇ ਹਨ । ਅਕਾਲੀ ਦਲ ਵਲੋਂ ਮੌਜੂਦਾ ਪ੍ਰਧਾਨ ਐਡਵੋਕੇਟ ਹਰਜਿੰਦਰ ਧਾਮੀ ਨੂੰ ਹੀ ਮੁੜ ਤੋਂ ਉਮੀਦਵਾਰ ਐਲਾਨਿਆ ਗਿਆ ਹੈ । ਅਕਾਲੀ ਦਲ ਦਾ ਕਹਿਣਾ ਹੈ ਕਿ ਬੀਬੀ ਨੂੰ 25 ਦੇ ਕਰੀਬ ਵੋਟ ਪੈ ਸਕਦੀ ਹੈ ਜਦਕਿ ਬੀਬੀ ਭਰਪੂਰ ਸਮਰਥਨ ਦਾ ਦਾਅਵਾ ਕਰ ਰਹੀ ਹੈ ।ਸਾਰੇ ਮੈਂਬਰ ਤੇਜਾ ਸਿੰਘ ਸਮੁੰਦਰੀ ਹਾਲ ਪਹੁੰਚਨਾ ਸ਼ੁਰੂ ਹੋ ਗਏ ਹਨ । ਥੌੜੇ ਸਮੇਂ ਬਾਅਦ ਵੋਟਾਂ ਪੈਣਗੀਆਂ ਅਤੇ ਪ੍ਰਧਾਨ ਦਾ ਐਲਾਨ ਨਾਲ ਹੀ ਕਰ ਦਿੱਤਾ ਜਾਵੇਗਾ।


Filed under