Surrey – ਮਾਮਲਾ ਸਰੀ ਤੋਂ ਆਇਆ ਜਿਥੇ ਗੋਲੀਬਾਰੀ ਹੋਈ ਹੈ। ਸਰੀ ਆਰਸੀਐਮਪੀ ਦਾ ਕਹਿਣਾ ਹੈ ਕਿ ਗਿਲਡਫੋਰਡ ਵਿੱਚ ਵੀਰਵਾਰ (12 ਅਗਸਤ) ਨੂੰ ਹੋਈ ਗੋਲੀਬਾਰੀ ਤੋਂ ਬਾਅਦ ਦੋ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਅਤੇ ਇਸ ਘਟਨਾ ‘ਚ ਇੱਕ ਵਿਅਕਤੀ ਜ਼ਖਮੀ ਹੋਇਆ ਹੈ। ਸਰੀ ਆਰਸੀਐਮਪੀ ਵੱਲੋਂ ਦੱਸਿਆ ਗਿਆ ਕਿ ਪੁਲਿਸ ਨੂੰ ਇੱਕ ਕਾਲ ਆਈ ਕਿ 148 ਵੀਂ ਸਟ੍ਰੀਟ ਦੇ 9100-ਬਲਾਕ ਵਿੱਚ ਇੱਕ ਵਿਅਕਤੀ ਨੂੰ ਗੋਲੀ ਮਾਰ ਦਿੱਤੀ ਗਈ ਹੈ। ਨਾਲ ਹੀ ਇਹ ਰਿਪੋਰਟ ਵੀ ਕੀਤੀ ਗਈ ਸੀ ਕਿ ਸ਼ੱਕੀ ਵਿਅਕਤੀਆਂ ਨੂੰ ਇੱਕ ਵਾਹਨ ਵਿੱਚ ਜਾਂਦੇ ਹੋਏ ਵੇਖਿਆ ਗਿਆ ਸੀ. ਇਸ ਤੋਂ ਬਾਅਦ ਸਰੀ ਦੇ ਆਰਸੀਐਮਪੀ ਅਧਿਕਾਰੀ “ਇਲਾਕੇ ਵਿੱਚ ਇਕੱਠੇ ਹੋ ਗਏ ਅਤੇ ਭੱਜਣ ਦੀ ਕੋਸ਼ਿਸ਼ ਵਿੱਚ ਸ਼ੱਕੀ ਵਾਹਨ ਵੱਲੋਂ ਪੁਲਿਸ ਵਾਹਨ ਨੂੰ ਟੱਕਰ ਮਾਰ ਦਿੱਤੀ ਗਈ।ਇਸ ਘਟਨਾ ’ਚ ਜਖ਼ਮੀ ਵਿਅਕਤੀ ਨੂੰ ਜਖ਼ਮੀ ਹਾਲਤ ਦੇ ਚਲਦਿਆਂ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। RCMP ਨੇ ਇਸ ਗੋਲੀਬਾਰੀ ਨੂੰ ਟਾਰਗੇਟਿਡ ਦੱਸਿਆ ਹੈ। ਫਿਲਹਾਲ ਮਾਮਲੇ ਜਾਂਚ ਕੀਤੀ ਜਾ ਰਹੀ ਹੈ।
ਉਨ੍ਹਾਂ ਕਿਹਾ ਕਿ ਜੇਕਰ ਕਿਸੇ ਨੂੰ ਇਸ ਘਟਨਾ ਬਾਰੇ ਹੋਰ ਜਾਣਕਾਰੀ ਹੋਵੇ ਤਾਂ ਸਰੀ ਆਰਸੀਐਮਪੀ ਨਾਲ 604-599-0502, ਜਾਂ ਕ੍ਰਾਈਮ ਸਟਾਪਰਜ਼ ਨਾਲ 1-800-222-8477 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।
Surrey ‘ਚ ਚੱਲੀਆਂ ਗੋਲੀਆਂ
