ਨਵੀਂ ਦਿੱਲੀ : ਭਾਜਪਾ ਦੇ ਸੰਸਦ ਮੈਂਬਰ ਵਰੁਣ ਗਾਂਧੀ ਨੇ ਤਿੰਨ ਖੇਤੀ ਕਾਨੂੰਨਾਂ ਦੇ ਮਾਮਲੇ ਵਿਚ ਆਪਣੀ ਹੀ ਸਰਕਾਰ ਨੂੰ ਘੇਰਦਿਆਂ ਕਿਹਾ ਅੱਜ ਮੁਜ਼ੱਫ਼ਰਨਗਰ ਵਿਚ ਲੱਖਾਂ ਕਿਸਾਨ ਇੱਕਤਰ ਹੋਏ ਹਨ ਉਹ ਸਾਡਾ ਆਪਣਾ ਹੀ ਖੂਨ ਹਨ।
ਉਨ੍ਹਾਂ ਸੁਝਾਅ ਦਿੱਤਾ ਕਿ ਸਰਕਾਰ ਨੂੰ ਕਿਸਾਨਾਂ ਨਾਲ ਮੁੜ ਸਨਮਾਨਜਨਕ ਢੰਗ ਨਾਲ ਗੱਲ ਕਰਨੀ ਚਾਹੀਦੀ ਹੈ। ਉਨ੍ਹਾਂ ਦੇ ਦਰਦ, ਉਨ੍ਹਾਂ ਦੇ ਨਜ਼ਰੀਏ ਨੂੰ ਸਮਝਣ ਤੇ ਜ਼ਮੀਨ ਤੱਕ ਪੁੱਜਣ ਲਈ ਉਨ੍ਹਾਂ ਨਾਲ ਕੰਮ ਕਰਨ ਦੀ ਲੋੜ ਹੈ। ਵਰੁਣ ਨੇ ਇਸ ਦੇ ਨਾਲ ਟਵੀਟ ’ਤੇ ਇਕ ਵੀਡੀਓ ਵੀ ਸ਼ੇਅਰ ਕੀਤੀ ਹੈ, ਜਿਸ ਵਿਚ ਭੀੜ ਨਜ਼ਰ ਆ ਰਹੀ ਹੈ ਤੇ ਉਸ ਦੇ ਹੇਠ ਲਿਖਿਆ ਹੈ,‘ਸਾਡੇ ਕਿਸਾਨਾਂ ਦਾ ਦਰਦ ਸਮਝਣ ਦੀ ਲੋੜ।’
ਟੀਵੀ ਪੰਜਾਬ ਬਿਊਰੋ