Site icon TV Punjab | Punjabi News Channel

ਅਜ਼ਾਦੀ ਦਾ ਅੰਮ੍ਰਿਤ ਮਹਾਉਤਸਵ ਮਹਿੰਗਾਈ ਲਈ ਯਾਦ ਰੱਖਿਆ ਜਾਵੇਗਾ : ਗਹਿਲੋਤ

ਜੈਪੁਰ : ਕੇਂਦਰ ਸਰਕਾਰ ਨੂੰ ਆੜੇ ਹੱਥੀਂ ਲੈਂਦਿਆਂ ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਮੰਗਲਵਾਰ ਨੂੰ ਕਿਹਾ ਕਿ ਪੈਟਰੋਲ, ਡੀਜ਼ਲ ਅਤੇ ਐਲਪੀਜੀ ਦੀਆਂ ਵਧਦੀਆਂ ਕੀਮਤਾਂ ਲਈ ਅਜ਼ਾਦੀ ਦਾ ਅੰਮ੍ਰਿਤ ਮਹਾਉਤਸਵ ਯਾਦ ਰੱਖਿਆ ਜਾਵੇਗਾ।

ਗਹਿਲੋਤ ਨੇ ਟਵੀਟ ਕੀਤਾ, ”ਆਜ਼ਾਦੀ ਦਾ 75ਵਾਂ ਸਾਲ (ਅੰਮ੍ਰਿਤ ਮਹਾਉਤਸਵ) ਪੈਟਰੋਲ, ਡੀਜ਼ਲ, ਰਸੋਈ ਗੈਸ ਦੀਆਂ ਕੀਮਤਾਂ ‘ਚ ਰਿਕਾਰਡ ਵਾਧੇ ਲਈ ਹਮੇਸ਼ਾ ਯਾਦ ਰੱਖਿਆ ਜਾਵੇਗਾ।”

ਜਿਸ ਤਰ੍ਹਾਂ ਸਬਜ਼ੀਆਂ ਦੀਆਂ ਕੀਮਤਾਂ ਵਧ ਰਹੀਆਂ ਹਨ, ਉਸ ਨੂੰ ਦੇਖ ਕੇ ਲੱਗਦਾ ਹੈ ਕਿ ਮੋਦੀ ਸਰਕਾਰ ਨੇ ਲੋਕਾਂ ਨੂੰ ਮਹਿੰਗਾਈ ਦਾ ‘ਦੀਵਾਲੀ ਤੋਹਫ਼ਾ’ ਦਿੱਤਾ ਹੈ। ਇਸ ਤੋਂ ਪਹਿਲਾਂ ਸਰਕਾਰਾਂ ਤਿਉਹਾਰਾਂ ‘ਤੇ ਮਹਿੰਗਾਈ ਨੂੰ ਘੱਟ ਕਰਨ ਦੀ ਕੋਸ਼ਿਸ਼ ਕਰਦੀਆਂ ਸਨ ਤਾਂ ਜੋ ਆਮ ਲੋਕ ਤਿਉਹਾਰ ਦੀ ਖੁਸ਼ੀ ਮਨਾ ਸਕਣ।

ਉਨ੍ਹਾਂ ਤਨਜ਼ ਕਸਦਿਆਂ ਲਿਖਿਆ, ”ਦੀਵਾਲੀ ਤੋਂ ਤਿੰਨ ਦਿਨ ਪਹਿਲਾਂ ਵਪਾਰਕ ਰਸੋਈ ਗੈਸ ਸਿਲੰਡਰ ਦੀ ਕੀਮਤ 266 ਰੁਪਏ ਵਧਾ ਕੇ ਮੋਦੀ ਸਰਕਾਰ ਨੇ ਦੀਵਾਲੀ ‘ਤੇ ਮਠਿਆਈਆਂ ਮਹਿੰਗੀਆਂ ਕਰਨ ਦਾ ਪ੍ਰਬੰਧ ਕੀਤਾ ਹੈ।

ਪੈਟਰੋਲ 116 ਰੁਪਏ ਪ੍ਰਤੀ ਲੀਟਰ ਅਤੇ ਡੀਜ਼ਲ 108 ਰੁਪਏ ਪ੍ਰਤੀ ਲੀਟਰ ਹੋ ਗਿਆ ਹੈ। ਘਰੇਲੂ ਰਸੋਈ ਗੈਸ ਸਿਲੰਡਰ ‘ਤੇ ਇਕ ਸਾਲ ਵਿਚ 598 ਰੁਪਏ ਤੋਂ 305 ਰੁਪਏ ਵਧਾ ਕੇ 903 ਰੁਪਏ ਹੋ ਗਿਆ ਹੈ। ‘

ਗਹਿਲੋਤ ਨੇ ਵਿਅੰਗ ਕਸਦਿਆਂ ਕਿਹਾ ਕਿ ”ਰਾਜ ਸਰਕਾਰ ਨੇ ਹੋਣਹਾਰ ਵਿਦਿਆਰਥੀਆਂ ਨੂੰ ਕਾਲਜ ਜਾਨ ਲਈ ਸਕੂਟੀਆਂ ਵੰਡੀਆਂ ਪਰ ਲੜਕੀਆਂ ਮੋਦੀ ਸਰਕਾਰ ਤੋਂ ਪੁੱਛ ਰਹੀਆਂ ਹਨ ਕਿ ਇੰਨਾ ਮਹਿੰਗਾ ਪੈਟਰੋਲ ਕਿਵੇਂ ਖਰੀਦੀਏ?

ਟੀਵੀ ਪੰਜਾਬ ਬਿਊਰੋ

Exit mobile version