ਗੁਰੂ ਗ੍ਰੰਥ ਸਾਹਿਬ ਬੇਅਦਬੀ ਮਾਮਲੇ ‘ਚ ਭਨਿਆਰਾਂ ਵਾਲੇ ਡੇਰੇ ਦਾ ਮੁਖੀ ਪਿਆਰਾ ਸਿੰਘ 20 ਸਾਲ ਬਾਅਦ ਹੋਇਆ ਬਰੀ

ਨੂਰਪੁਰਬੇਦੀ : ਰੂਪਨਗਰ ਜ਼ਿਲ੍ਹੇ ਦੇ ਨੂਰਪੁਰਬੇਦੀ ਬਲਾਕ ਦੇ ਪਿੰਡ ਧਮਾਣਾ ‘ਚ ਸਥਿਤ ਡੇਰਾ ਭਨਿਆਰਾਂ ਵਾਲਾ ਦੇ ਸਵਰਗੀ ਮੁਖੀ ਪਿਆਰਾ ਸਿੰਘ ਭਨਿਆਰਾਂ ਵਾਲੇ ਸਮੇਤ 7 ਹੋਰ ਲੋਕਾਂ ਨੂੰ ਅੱਜ ਵਧੀਕ ਸੈਸ਼ਨ ਜੱਜ ਅੰਬਾਲਾ ਦੀ ਅਦਾਲਤ ਵਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਮਾਮਲੇ ਵਿਚ ਚੱਲ ਰਹੇ ਇਕ ਕੇਸ ਵਿਚ ਬਰੀ ਕਰ ਦਿੱਤਾ ।

ਗੌਰਤਲਬ ਹੈ ਕਿ ਰੂਪਨਗਰ ਜ਼ਿਲ੍ਹੇ ਦੇ ਥਾਣਾ ਮੋਰਿੰਡਾ ਅਧੀਨ ਪੈਂਦੇ ਪਿੰਡ ਰਤਨਗੜ੍ਹ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਅਗਨ ਭੇਟ ਹੋਣ ਦੇ ਇਕ ਮਾਮਲੇ ਵਿਚ 17 ਸਤੰਬਰ 2001 ਨੂੰ ਐਫ.ਆਈ.ਆਰ. ਨੰਬਰ 161 ਤਹਿਤ ਡੇਰਾ ਭਨਿਆਰਾਂ ਦੇ ਮੁਖੀ ਪਿਆਰਾ ਸਿੰਘ ਭਨਿਆਰਾਂ ਵਾਲੇ ਸਮੇਤ 13 ਹੋਰ ਲੋਕਾਂ ਖ਼ਿਲਾਫ਼ ਆਈ.ਪੀ.ਸੀ. ਦੀ ਧਾਰਾ 295A , 153 ਅਤੇ 120 B ਅਧੀਨ ਮਾਮਲਾ ਦਰਜ ਕੀਤਾ ਗਿਆ ਸੀ।

ਟੀਵੀ ਪੰਜਾਬ ਬਿਊਰੋ