● On air now · ਟੀਵੀ ਪੰਜਾਬ

Punjabi News · Since 2013

Breaking

ਵਿਆਹ ਸਮਾਰੋਹ ਦੌਰਾਨ ਬੱਲੇ-ਬੱਲੇ ਕਰਾਉਣ ਲਈ ਦਾਦੇ ਨੇ ਪੋਤੇ ਨੂੰ ਮਾਰੀ ਗੋਲੀ!

Washington- ਅਮਰੀਕਾ ਦੇ ਨੇਬਾਰਸਕਾ ’ਚ ਇੱਕ ਵਿਆਹ ਸਮਾਰੋਹ ਦੌਰਾਨ ਦਾਦੇ ਵਲੋਂ ਆਪਣੇ 12 ਸਾਲਾ ਪੋਤੇ ਨੂੰ ਗੋਲੀ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸਿਆ ਜਾ ਰਿਹਾ ਹੈ ਕਿ 62 ਸਾਲਾ ਮਾਈਕਲ ਗਾਰਡਨਰ ਸ਼ਨੀਵਾਰ ਸ਼ਾਮੀਂ ਕਰੀਬ 5 ਵਜੇ ਡੈਂਟਨ ’ਚ ਹਿਲਕ੍ਰੇਸਟ…


Washington- ਅਮਰੀਕਾ ਦੇ ਨੇਬਾਰਸਕਾ ’ਚ ਇੱਕ ਵਿਆਹ ਸਮਾਰੋਹ ਦੌਰਾਨ ਦਾਦੇ ਵਲੋਂ ਆਪਣੇ 12 ਸਾਲਾ ਪੋਤੇ ਨੂੰ ਗੋਲੀ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸਿਆ ਜਾ ਰਿਹਾ ਹੈ ਕਿ 62 ਸਾਲਾ ਮਾਈਕਲ ਗਾਰਡਨਰ ਸ਼ਨੀਵਾਰ ਸ਼ਾਮੀਂ ਕਰੀਬ 5 ਵਜੇ ਡੈਂਟਨ ’ਚ ਹਿਲਕ੍ਰੇਸਟ ਈਵੈਂਸਟ ’ਚ ਇਸ ਵਿਆਹ ਸਮਾਰੋਹ ਦਾ ਆਯੋਜਨ ਕਰ ਰਹੇ ਸਨ। ਲੈਂਕੈਸਟਰ ਕਾਊਂਟੀ ਸ਼ੈਰਿਫ ਦੇ ਦਫ਼ਤਰ ਦੇ ਚੀਫ ਡਿਪਟੀ ਬੇਨ ਹਾਉਚਿਨ ਨੇ ਕਿਹਾ ਇਸ ਦੌਰਾਨ ਉਸ ਨੇ ਮਹਿਮਾਨਾਂ ਦਾ ਧਿਆਨ ਆਪਣੇ ਵੱਲ ਖਿੱਚਣ ਅਤੇ ਬੱਲੇ-ਬੱਲੇ ਕਾਰਉਣ ਦੇ ਉਦੇਸ਼ ਨਾਲ ਹਵਾ ’ਚ ਗੋਲੀ ਚਲਾਉਣ ਦਾ ਯਤਨ ਕੀਤਾ।
ਹਾਉਚਿਨ ਨੇ ਕਿਹਾ, ‘‘ਗਾਰਡਨਰ ਨੇ ਸਭ ਦਾ ਧਿਆਨ ਖਿੱਚਣ ਅਤੇ ਵਿਆਹ ਦੀ ਸ਼ੁਰੂਆਤ ਧਮਾਕੇ ਨਾਲ ਕਰਨ ਦਾ ਫੈਸਲਾ ਕੀਤਾ।’’ ਉਨ੍ਹਾਂ ਅੱਗੇ ਕਿਹਾ, ‘‘ਜਦੋਂ ਉਸਨੇ ਰਿਵਾਲਵਰ ਦੇ ਹਥੌੜੇ ਨੂੰ ਪਿੱਛੇ ਖਿੱਚਣ ਦਾ ਫ਼ੈਸਲਾ ਕੀਤਾ ਤਾਂ ਇਹ ਫਿਸਲ ਗਿਆ ਅਤੇ ਇਸ ਤੋਂ ਉਸਦੇ ਪੋਤੇ ਦੇ ਖੱਬੇ ਮੋਢੇ ’ਚ ਗੋਲੀ ਲੱਗ ਗਈ, ਜਿਸ ਕਾਰਨ ਉਹ ਜ਼ਖ਼ਮੀ ਹੋ ਗਿਆ।’’
ਮੁੱਖ ਡਿਪਟੀ ਨੇ ਅੱਗੇ ਦੱਸਿਆ ਕਿ 45 COLT ਅਸਲਾ ਖਾਲੀ ਸੀ, ਪਰ ਗਾਰਡਨਰ ਨੇ ਕੇਸਿੰਗ ’ਚ ਕਾਲਾ ਪਾਊਡਰ ਪਾ ਦਿੱਤਾ ਅਤੇ ਫਿਰ ਇਸਨੂੰ ਚਿਪਕਾਇਆ। ਉਨ੍ਹਾਂ ਕਿਹਾ ਕਿ ਪੁਲਿਸ ਦਾ ਮੰਨਣਾ ਹੈ ਕਿ ਗੂੰਦ ਨੇ ਬੱਚੇ ਨੂੰ ਜ਼ਖ਼ਮੀ ਕੀਤਾ ਹੈ। ਹਾਉਚਿਨ ਨੇ ਕਿਹਾ ਕਿ ਲੜਕੇ ਨੂੰ ਗ਼ੈਰ-ਜਾਨਲੇਵਾ ਸੱਟਾਂ ਲੱਗੀਆਂ ਹਨ ਅਤੇ ਉਸ ਦਾ ਹਸਪਤਾਲ ’ਚ ਇਲਾਜ ਚੱਲ ਰਿਹਾ ਹੈ।
ਪੁਲਿਸ ਦੱਸਿਆ ਕਿ ਗਾਰਡਨਰ ਨੇ ਸੋਮਵਾਰ ਨੂੰ ਆਪਣੇ ਆਪ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ ਅਤੇ ਉਸਨੂੰ ਬੰਦੂਕ ਰਾਹੀਂ ਅਣਗਹਿਲੀ ਨਾਲ ਗੋਲੀਬਾਰੀ ਕਰਨ ਅਤੇ ਕਿਸੇ ਨੂੰ ਜ਼ਖਮੀ ਕਰਨ ਲਈ ਬਾਲ ਦੁਰਵਿਵਹਾਰ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ। ਹਾਉਚਿਨ ਨੇ ਕਿਹਾ ਕਿ ਪੁਲਿਸ ਦਾ ਇਹ ਮੰਨਣਾ ਹੈ ਕਿ ਗਾਰਡਨਰ ਨੇ ਆਪਣੇ ਪੋਤੇ ਨੂੰ ਨੁਕਸਾਨ ਪਹੁੰਚਾਉਣ ਦੇ ਇਰਾਦੇ ਨਾਲ ਗੋਲੀ ਨਹੀਂ ਚਲਾਈ ਹੈ। ਨਾਲ ਹੀ ਉਨ੍ਹਾਂ ਇਹ ਵੀ ਕਿਹਾ ਕਿ ਪੁਲਿਸ ਇਹ ਨਹੀਂ ਮੰਨਦੀ ਕਿ ਇਸ ਘਟਨਾ ’ਚ ਸ਼ਰਾਬ ਸ਼ਾਮਿਲ ਸੀ।


Filed under