ਸਰਹੱਦ ‘ਤੇ ਦਿਖਾਈ ਦਿੱਤਾ ਡਰੋਨ, BSF ਨੇ ਦਾਗੀਆਂ ਗੋਲੀਆਂ

ਅੰਮ੍ਰਿਤਸਰ : ਖੇਮਕਰਨ ਸੈਕਟਰ ‘ਚ ਹਿੰਦ- ਪਾਕਿ ਸਰਹੱਦ ‘ਤੇ ਸਥਿਤ ਚੌਕੀ ਨੂਰਵਾਲਾ ਅਧੀਨ ਪੈਂਦੇ ਖੇਤਰ ਵਿਚ ਬੀਤੀ ਰਾਤ ਕਰੀਬ ਸਾਢੇ ਬਾਰਾ ਵਜੇ ਸਰਹੱਦ ‘ਤੇ ਤਾਇਨਾਤ ਬੀ.ਐੱਸ.ਐਫ. ਦੇ ਜਵਾਨਾਂ ਨੇ ਪਾਕਿਸਤਾਨੀ ਡਰੋਨ ਦੇਖਿਆ ਅਤੇ ਡਰੋਨ ਦੀ ਘੁਸਪੈਠ ਰੋਕਣ ਲਈ ਫਾਇਰਿੰਗ ਕੀਤੀ। ਜਿਸ ਕਾਰਨ ਡਰੋਨ ਵਾਪਸ ਪਰਤ ਗਿਆ।

ਸੂਤਰਾਂ ਅਨੁਸਾਰ ਬੀ. ਐੱਸ. ਐੱਫ. ਦੇ ਜਵਾਨਾਂ ਨੂੰ ਅਜੇ ਤੱਕ ਕੋਈ ਸ਼ੱਕੀ ਚੀਜ਼ ਬਰਾਮਦ ਨਹੀਂ ਹੋਈ ਹੈ। ਬੀ. ਐੱਸ. ਐਫ. ਦੇ ਅਧਿਕਾਰੀਆਂ ਵੱਲੋਂ ਅਜੇ ਅਧਿਕਾਰਤ ਤੌਰ ‘ਤੇ ਇਸ ਦੀ ਪੁਸ਼ਟੀ ਨਹੀਂ ਕੀਤੀ ਗਈ। ਜ਼ਿਕਰਯੋਗ ਹੈ ਕਿ ਪਿਛਲੇ ਕੁਝ ਦਿਨਾ ਤੋਂ ਡਰੋਨ ਦੇ ਘੁਸਪੈਠ ਕਰਨ ਦੀਆਂ ਕੋਸ਼ਿਸ਼ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਹਨ।

ਟੀਵੀ ਪੰਜਾਬ ਬਿਊਰੋ