ਬੀਤੇ ਦਿਨੀ ਏਅਰ ਕੈਨੇਡਾ ਵੱਲੋਂ ਟਵਿਟਰ ਤੇ ਜਾਣਕਾਰੀ ਸਾਂਝੇ ਕਰਦੇ ਹੋਏ ਦੱਸਿਆ ਗਿਆ ਸੀ ਕੀ 22 ਜੂਨ ਤੋਂ ਭਾਰਤ ਨਾਲ ਉਡਾਣਾਂ ਮੁੜ ਸ਼ੁਰੂ ਹੋਣ ਜਾ ਰਹੀਆਂ ਹਨ | ਇਸ ਉੱਤੇ ਕਈ ਭਾਰਤੀ ਜੋ ਕਿ ਕੈਨੇਡਾ ਆਉਣ ਲਈ ਤਿਆਰ ਹਨ ਪਰ ਇਨ੍ਹਾਂ ਉਡਾਣਾਂ ਬੰਦ ਹੋਣ ਕਾਰਨ ਨਹੀਂ ਆ ਰਹੇ ਉਨ੍ਹਾਂ ਵੱਲੋਂ ਖੁਸ਼ੀ ਜਾਹਿਰ ਕੀਤੀ|
ਪਰ ਅੱਜ ਏਅਰ ਕੈਨੇਡਾ ਨੇ ਮੁੜ ਟਵੀਟ ਕਰਕੇ ਇੱਕ ਵੱਡਾ ਝਟਕਾ ਦਿੱਤਾ ਹੈ | ਇੱਕ ਯਾਤਰੀ ਨੂੰ ਜਵਾਬ ਦਿੰਦੇ ਹੋਏ ਏਅਰ ਕੈਨੇਡਾ ਨੇ ਕਿਹਾ ਕੀ ਕੋਵਿਡ ਦੇ ਵਧਦੇ ਕੇਸ ਕਾਰਨ ਉਹ ਆਪਣੀਆਂ ਭਾਰਤ ਨਾਲ ਉਡਾਣਾਂ ਉੱਤੇ 31 ਜੁਲਾਈ ਤੱਕ ਪਾਬੰਦੀ ਲਾ ਰਹੇ ਹਨ | ਇਸ ਦਾ ਮਤਲਬ ਹੈ ਕੀ ਹੁਣ ਭਾਰਤ ਤੋਂ ਯਾਤਰੀ 31 ਜੁਲਾਈ ਤੱਕ ਏਅਰ ਕੈਨੇਡਾ ਰਾਹੀਂ ਕੈਨੇਡਾ ਆਉਣ ਲਈ ਸਫ਼ਰ ਨਹੀਂ ਕਰ ਸਕਣਗੇ | ਹਾਲਾਂਕਿ ਕੈਨੇਡਾ ਸਰਕਾਰ ਨੇ ਸਫ਼ਰ ਨੂੰ ਲੈ ਕੇ ਕਈ ਨਿਯਮਾਂ ਤੇ ਢਿੱਲ ਵੀ ਦਿੱਤੀ ਹੈ | ਜਿਸ ਵਿੱਚ ਹੋਟਲ ਕੁਆਰੰਟੀਨ ਅਤੇ 14 ਦਿਨਾਂ ਦਾ ਇਕਾਂਤਵਾਸ ਵੀ ਖਤਮ ਕਰ ਦਿੱਤਾ ਗਿਆ |