● On air now · ਟੀਵੀ ਪੰਜਾਬ

Punjabi News · Since 2013

Breaking

Air Canada ਨੇ ਦਿੱਤਾ ਝਟਕਾ

ਬੀਤੇ ਦਿਨੀ ਏਅਰ ਕੈਨੇਡਾ ਵੱਲੋਂ ਟਵਿਟਰ ਤੇ ਜਾਣਕਾਰੀ ਸਾਂਝੇ ਕਰਦੇ ਹੋਏ ਦੱਸਿਆ ਗਿਆ ਸੀ ਕੀ 22 ਜੂਨ ਤੋਂ ਭਾਰਤ ਨਾਲ ਉਡਾਣਾਂ ਮੁੜ ਸ਼ੁਰੂ ਹੋਣ ਜਾ ਰਹੀਆਂ ਹਨ | ਇਸ ਉੱਤੇ ਕਈ ਭਾਰਤੀ ਜੋ ਕਿ ਕੈਨੇਡਾ ਆਉਣ ਲਈ ਤਿਆਰ ਹਨ ਪਰ…


ਬੀਤੇ ਦਿਨੀ ਏਅਰ ਕੈਨੇਡਾ ਵੱਲੋਂ ਟਵਿਟਰ ਤੇ ਜਾਣਕਾਰੀ ਸਾਂਝੇ ਕਰਦੇ ਹੋਏ ਦੱਸਿਆ ਗਿਆ ਸੀ ਕੀ 22 ਜੂਨ ਤੋਂ ਭਾਰਤ ਨਾਲ ਉਡਾਣਾਂ ਮੁੜ ਸ਼ੁਰੂ ਹੋਣ ਜਾ ਰਹੀਆਂ ਹਨ | ਇਸ ਉੱਤੇ ਕਈ ਭਾਰਤੀ ਜੋ ਕਿ ਕੈਨੇਡਾ ਆਉਣ ਲਈ ਤਿਆਰ ਹਨ ਪਰ ਇਨ੍ਹਾਂ ਉਡਾਣਾਂ ਬੰਦ ਹੋਣ ਕਾਰਨ ਨਹੀਂ ਆ ਰਹੇ ਉਨ੍ਹਾਂ ਵੱਲੋਂ ਖੁਸ਼ੀ ਜਾਹਿਰ ਕੀਤੀ|

 

ਪਰ ਅੱਜ ਏਅਰ ਕੈਨੇਡਾ ਨੇ ਮੁੜ ਟਵੀਟ ਕਰਕੇ ਇੱਕ ਵੱਡਾ ਝਟਕਾ ਦਿੱਤਾ ਹੈ | ਇੱਕ ਯਾਤਰੀ ਨੂੰ ਜਵਾਬ ਦਿੰਦੇ ਹੋਏ ਏਅਰ ਕੈਨੇਡਾ ਨੇ ਕਿਹਾ ਕੀ ਕੋਵਿਡ ਦੇ ਵਧਦੇ ਕੇਸ ਕਾਰਨ ਉਹ ਆਪਣੀਆਂ ਭਾਰਤ ਨਾਲ ਉਡਾਣਾਂ ਉੱਤੇ 31 ਜੁਲਾਈ ਤੱਕ ਪਾਬੰਦੀ ਲਾ ਰਹੇ ਹਨ | ਇਸ ਦਾ ਮਤਲਬ ਹੈ ਕੀ ਹੁਣ ਭਾਰਤ ਤੋਂ ਯਾਤਰੀ 31 ਜੁਲਾਈ ਤੱਕ ਏਅਰ ਕੈਨੇਡਾ ਰਾਹੀਂ ਕੈਨੇਡਾ ਆਉਣ ਲਈ ਸਫ਼ਰ ਨਹੀਂ ਕਰ ਸਕਣਗੇ | ਹਾਲਾਂਕਿ ਕੈਨੇਡਾ ਸਰਕਾਰ ਨੇ ਸਫ਼ਰ ਨੂੰ ਲੈ ਕੇ ਕਈ ਨਿਯਮਾਂ ਤੇ ਢਿੱਲ ਵੀ ਦਿੱਤੀ ਹੈ | ਜਿਸ ਵਿੱਚ ਹੋਟਲ ਕੁਆਰੰਟੀਨ ਅਤੇ 14 ਦਿਨਾਂ ਦਾ ਇਕਾਂਤਵਾਸ ਵੀ ਖਤਮ ਕਰ ਦਿੱਤਾ ਗਿਆ |


Filed under