ਪੰਜਾਬ ‘ਚ ਅੱਜ ਟਰੱਕ ਯੂਨੀਅਨਾਂ ਵੱਲੋਂ ਚੱਕਾ ਜਾਮ, ਬੰਦ ਰਹਿਣਗੇ ਹਾਈਵੇ

ਡੈਸਕ- ਭਾਰਤੀ ਲੋਕ ਸਭਾ ਵਿੱਚ ਪਾਸ ਕੀਤੇ ਹਿੱਟ ਐਂਡ ਰਨ ਐਕਟ ਦੇ ਵਿਰੋਧ ਵਿੱਚ ਪੰਜਾਬ ਦੇ ਜਲੰਧਰ ਲੁਧਿਆਣਾ ਹਾਈਵੇਅ ‘ਤੇ ਸਥਿਤ ਲਾਡੋਵਾਲ ਟੋਲ ਟਰੱਕ ਯੂਨੀਅਨ ਇੱਕ ਵਾਰ ਫਿਰ ਚੱਕਾ ਜਾਮ ਕਰਨ ਜਾ ਰਹੀਆਂ ਹਨ। ਅੱਜ ਟਰੱਕ ਯੂਨੀਅਨਾਂ ਵੱਲੋਂ ਲੁਧਿਆਣਾ ਨੂੰ ਅੰਮ੍ਰਿਤਸਰ ਤੱਕ ਜੋੜਨ ਵਾਲੇ ਰਸਤੇ ‘ਤੇ ਜਾਮ ਲਗਾਇਆ ਜਾਵੇਗਾ। ਟਰੱਕ ਯੂਨੀਅਨ ਆਪਣੀਆਂ ਹੱਕੀ ਮੰਗਾਂ ਲਈ ਰੋਡ ਜੈਮ ਕਰਨਗੇ। ਦੁਪਹਿਰ 12 ਵਜੇ ਤੋਂ ਸ਼ਾਮ 4 ਵਜੇ ਤੱਕ ਲਾਡੋਵਾਲ ਟੋਲ ਪਲਾਜ਼ਾ ’ਤੇ ਆਵਾਜਾਈ ਵਿੱਚ ਵਿਘਨ ਰਹੇਗਾ।

ਦੱਸ ਦੇਈਏ ਕਿ ਟਰੱਕ ਯੂਨੀਅਨਾਂ ਵੱਲੋਂ ਐਲਾਨ ਕੀਤਾ ਗਿਆ ਸੀ ਕਿ 7 ਮਾਰਚ ਨੂੰ ਚੱਕਾ ਜਾਮ ਕੀਤਾ ਜਾਵੇਗਾ। ਫਿਲੌਰ,ਗੁਰਾਇਆ,ਜਲੰਧਰ,ਅੰਮ੍ਰਿਤਸਰ ਜਾਣ ਵਾਲਾ ਰਸਤਾ ਬੰਦ ਕੀਤਾ ਜਾਵੇਗਾ। ਵੀਰਵਾਰ ਨੂੰ ਮੈਡੀਕਲ ਸਹੂਲਤਾਂ ਨੂੰ ਛੱਡ ਕੇ ਉਹ ਕਿਸੇ ਹੋਰ ਵਾਹਨ ਨੂੰ ਟੋਲ ਪਲਾਜ਼ਾ ਤੋਂ ਲੰਘਣ ਨਹੀਂ ਦੇਣਗੇ। ਟਰੱਕ ਯੂਨੀਅਨ ਦੇ ਮੁਲਾਜ਼ਮ ਦੁਪਹਿਰ 12 ਵਜੇ ਤੋਂ ਸ਼ਾਮ 4 ਵਜੇ ਤੱਕ ਹਾਈਵੇ ਬੰਦ ਰੱਖਣਗੇ। ਇਸ ਦੇ ਨਾਲ ਹੀ ਕਈ ਰਸਤਿਆਂ ਨੂੰ ਡਾਈਵਰਟ ਕੀਤਾ ਗਿਆ ਹੈ।