ਕੈਨੇਡਾ ਵਿੱਚ ਸ਼ਰਨਾਰਥੀਆਂ ਅਤੇ ਪਰਵਾਸੀਆਂ ਦੀ ਮਦਦ ਕਰਨ ਵਾਲੀਆਂ ਸੰਸਥਾਵਾਂ ਦਾ ਕਹਿਣਾ ਹੈ ਕਿ ਉਹ ਡਿਪੋਰਟੇਸ਼ਨਾਂ ਵਿਚ ਪਰਿਵਾਰ ਟੁੱਟਣ ਦਾ ਇੱਕ ਨਵਾਂ ਅਤੇ ਚਿੰਤਾਜਨਕ ਰੁਝਾਨ ਦੇਖ ਰਹੇ ਹਨ। ਕਈ ਮਾਮਲਿਆਂ ਵਿੱਚ ਪਰਿਵਾਰ ਦੇ ਇੱਕ ਮੈਂਬਰ ਨੂੰ ਕੈਨੇਡਾ ਤੋਂ ਡਿਪੋਰਟ ਕਰਨ ਦੀ ਕਾਰਵਾਈ ਕੀਤੀ ਜਾ ਰਹੀ ਹੈ, ਜਦਕਿ ਉਸਦਾ ਜੀਵਨ ਸਾਥੀ ਜਾਂ ਬੱਚੇ ਕੈਨੇਡਾ ਵਿੱਚ ਰਹਿਣ ਦੇ ਯੋਗ ਹਨ।
‘ਸਿੱਖਸ ਫਾਰ ਜਸਟਿਸ’ ਨਾਲ ਜੁੜੇ ਕਾਰਕੁਨ ਇੰਦਰਜੀਤ ਸਿੰਘ ਗੋਸਲ ਕੈਨੇਡੀਅਨ ਪੁਲਿਸ ਦੇ ਸੁਰੱਖਿਆ ਘੇਰੇ ਨੂੰ ਤੋੜ ਸਿੱਧਾ ਭਾਰਤੀ ਹਾਈ ਕਮਿਸ਼ਨਰ ਦੀ ਗੱਡੀ ਦੇ ਸਾਹਮਣੇ ਜਾ ਪਹੁੰਚਿਆ। ਇਸ ਦੌਰਾਨ ਪ੍ਰਦਰਸ਼ਨਕਾਰੀਆਂ ਵੱਲੋਂ ਭਾਰਤ ਵਿਰੋਧੀ ਨਾਅਰੇਬਾਜ਼ੀ ਵੀ ਕੀਤੀ ਗਈ।
ਕੈਨੇਡਾ ਵਿਚ ਵੱਡਾ ਸਿਆਸੀ ਧਮਾਕਾ ਹੋਣ ਦੇ ਆਸਾਰ ਬਣ ਚੁੱਕੇ ਹਨ ਅਤੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਵੱਲੋਂ ਤਿਣਕਾ-ਤਿਣਕਾ ਜੋੜ ਕੇ ਬਹੁਮਤ ਵਿਚ ਲਿਆਂਦੀ ਸਰਕਾਰ ਮੁੜ ਘੱਟ ਗਿਣਤੀ ਹੁੰਦੀ ਨਜ਼ਰ ਆ ਰਹੀ ਹੈ। ਸਾਬਕਾ ਮੰਤਰੀ ਸਟੀਵਨ ਗਿਲਬੋਲਟ ਅੱਜ ਲਿਬਰਲ ਪਾਰਟੀ ਛੱਡ ਰਹੇ ਹਨ ਅਤੇ ਸਿਆਸੀ ਮਾਹਰਾਂ ਦਾ ਕਹਿਣਾ ਹੈ ਕਿ ਐਲਬਰਟਾ ਨਾਲ ਹੋਇਆ ਤੇਲ ਪਾਈਪਲਾਈਨ ਸਮਝੌਤਾ ਕਾਰਨੀ ਸਰਕਾਰ ਦੇ ਪਤਨ ਦਾ ਕਾਰਨ ਵੀ ਬਣ ਸਕਦਾ ਹੈ। ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਕਿਹਾ ਹੈ ਕਿ ਉਹ ਲਿਬਰਲ ਪਾਰਟੀ ਦੇ ਐਮਪੀ ਸਟੀਵਨ ਗਿਲਬੋਲਟ ਨੂੰ ਉਨ੍ਹਾਂ ਦੇ ਭਵਿੱਖ ਦੇ ਕਰੀਅਰ ਲਈ “ਸ਼ੁਭਕਾਮਨਾਵਾਂ” ਦਿੰਦੇ ਹਨ।
ਮੈਨੀਟੋਬਾ ਦੀ ਸਰਕਾਰ ਵੱਲੋਂ ਭਾਰਤ ਨਾਲ ਵਪਾਰਕ ਰਿਸ਼ਤੇ ਹੋਰ ਮਜ਼ਬੂਤ ਕਰਨ ਲਈ ਭਾਰਤ ਵਿੱਚ ਆਪਣਾ ਪ੍ਰਤੀਨਿਧੀ ਨਿਯੁਕਤ ਕੀਤਾ ਜਾਵੇਗਾ I ਭਾਰਤ ਵਿੱਚ ਕੰਮ ਕਰਨ ਵਾਲੇ ਪ੍ਰੋਵਿੰਸ ਦੇ ਨੁਮਾਇੰਦੇ ਨੂੰ ਡੇਢ ਲੱਖ ਡਾਲਰ ਦਾ ਸਲਾਨਾ ਭੱਤਾ ਮਿਲੇਗਾ I ਮੈਨੀਟੋਬਾ ਦੇ ਟਰੇਡ ਮਨਿਸਟਰ, ਜੈਮੀ ਮੋਜ਼ਜ਼ ਦਾ ਕਹਿਣਾ ਹੈ ਕਿ ਇਹ ਸੂਬੇ ਲਈ ਦੁਨੀਆ ਦੀ ਸਭ ਤੋਂ ਤੇਜ਼ੀ ਨਾਲ ਵਧ ਰਹੀ ਅਰਥਵਿਵਸਥਾਵਾਂ ਵਿੱਚੋਂ ਇੱਕ ਨਾਲ ਨਜ਼ਦੀਕੀ ਸਬੰਧ ਵਿਕਸਤ ਕਰਨ ਲਈ ਇੱਕ ਮਹੱਤਵਪੂਰਨ ਕਦਮ ਹੈ। ਸੂਬਾਈ ਸਰਕਾਰ ਵੱਲੋਂ ਸਤੰਬਰ 2025 ਵਿੱਚ ਐਲਾਨੀ ਗਈ ਮੈਨੀਟੋਬਾ ਦੀ ਆਰਥਿਕ ਵਿਕਾਸ ਰਣਨੀਤੀ ਵਿੱਚ ਅਮਰੀਕੀ ਬਾਜ਼ਾਰ ‘ਤੇ ਜ਼ਿਆਦਾ ਨਿਰਭਰਤਾ ਨੂੰ ਘਟਾਉਣ ਦਾ ਟੀਚਾ ਮਿਥਿਆ ਗਿਆ ਸੀ I
ਹੋਰ ਜਾਣਕਾਰੀ ਲਈ **TV Punjab** ਨਾਲ ਜੁੜੇ ਰਹੋ।





