ਪਟਿਆਲਾ : ਪੰਜਾਬ ਵਿਚ ਝੋਨੇ ਦੀ ਸਰਕਾਰੀ ਖਰੀਦ ਅਜੇ ਸ਼ੁਰੂ ਵੀ ਨਹੀਂ ਹੋਈ ਕਿ ਉੱਤਰ ਪ੍ਰਦੇਸ਼ ਤੋਂ ਝੋਨੇ ਦੇ ਭਰੇ ਟਰੱਕ ਪੰਜਾਬ ਆਉਣ ਲੱਗੇ ਹਨ। ਕਿਸਾਨਾਂ ਨੇ ਪਾਤੜਾਂ ਰੋਡ ਵਿਖੇ ਯੂਪੀ ਤੋਂ ਆਏ 1509 ਕਿਸਮ ਦੇ ਝੋਨੇ ਦੇ ਟਰੱਕ ਘੇਰੇ ਹਨ।
ਡਰਾਈਵਰ ਤੋਂ ਪਤਾ ਲੱਗਾ ਕਿ ਇਹ ਯੂਪੀ ਦੀ ਕਿਸੇ ਰਾਈਸ ਮਿੱਲ ਦਾ ਝੋਨਾ ਹੈ, ਜਿਹੜਾ ਪੰਜਾਬ ਵਿਚ ਵਿਕਣ ਲਈ ਆਇਆ ਹੈ। ਇਸ ਮੌਕੇ ਕਿਸਾਨ ਆਗੂ ਨੇ ਕਿਹਾ ਕਿ ਮੰਡੀਆਂ ਵਿਚ ਦੂਜੇ ਸੂਬਿਆਂ ਤੋਂ ਝੋਨਾ ਆਉਣ ਨਾਲ ਪੰਜਾਬ ਵਿਚ ਰੇਟ ਘੱਟ ਜਾਣਗੇ।
ਜਿਸਦਾ ਸਿੱਧਾ ਨੁਕਸਾਨ ਪੰਜਾਬ ਦੇ ਕਿਸਾਨਾ ਨੂੰ ਝੱਲਣਾ ਪਵੇਗਾ। ਜਿਸ 1509 ਝੋਨੇ ਦਾ ਰੇਟ ਤਿੰਨ ਹਜ਼ਾਰ ਰੁਪਏ ਕੁਇੰਟਲ ਤੋਂ ਉੱਪਰ ਹੈ, ਉਹ ਘੱਟ ਕੇ ਅੱਧ ਰਹਿ ਜਾਵੇਗਾ। ਇਸ ਲਈ ਇਨ੍ਹਾਂ ਟਰੱਕਾਂ ਦੀ ਆਮਦ ਨੂੰ ਰੋਕਿਆ ਜਾਵੇ।
ਉਨ੍ਹਾਂ ਕਿਹਾ ਕਿ ਕਿਸਾਨ ਜਥੇਬੰਦੀਆਂ ਨੂੰ ਇਸ ਮਾਮਲੇ ਉੱਤੇ ਮੀਟਿੰਗ ਕਰਕੇ ਫੌਰੀ ਤੌਰ ਉੱਤੇ ਕੋਈ ਉਪਰਾਲਾ ਕਰਨਾ ਚਾਹੀਦਾ ਹੈ। ਕਿਸਾਨ ਪਹਿਲਾਂ ਹੀ ਕਰਜ਼ੇ ਦੀ ਮਾਰ ਹੇਠ ਹੈ, ਇਸ ਲਈ ਜਿੰਨਾ ਛੇਤੀ ਹੋ ਸਕੇ ਬਾਹਰਲੇ ਸੂਬਿਆਂ ਤੋਂ ਆਉਣ ਵਾਲੇ ਝੋਨੇ ਦੇ ਟਰੱਕਾਂ ਨੂੰ ਰੋਕਣਾ ਚਾਹੀਦਾ ਹੈ।
ਟੀਵੀ ਪੰਜਾਬ ਬਿਊਰੋ