ਕੈਨੇਡਾ ਨੂੰ ਨਵਾਂ ਡਰ! ਸਖ਼ਤ ਨਿਯਮ ਕੀਤੇ ਲਾਗੂ! CANADA NEWS


ਕੈਨੇਡਾ ਵਿੱਚ ਫੀਫਾ ਵਰਲਡ ਕੱਪ ਦੀਆਂ ਤਿਆਰੀਆਂ ਦੇ ਨਾਲ-ਨਾਲ ਦੇਸ਼ ਦੀ ਵਿੱਤੀ ਖੁਫੀਆ ਏਜੰਸੀ ਨੇ ਇੱਕ ਵੱਡੀ ਚੇਤਾਵਨੀ ਜਾਰੀ ਕੀਤੀ ਹੈ। ਏਜੰਸੀ ਮੁਤਾਬਕ ਅਜਿਹੇ ਵੱਡੇ ਖੇਡ ਸਮਾਗਮਾਂ ਦੌਰਾਨ ਕਮਜ਼ੋਰ ਲੋਕਾਂ ਨੂੰ ਮਾਨਵ ਤਸਕਰੀ ਦਾ ਸ਼ਿਕਾਰ ਬਣਾਉਣ ਅਤੇ ਉਨ੍ਹਾਂ ਦਾ ਸ਼ੋਸ਼ਣ ਹੋਣ ਦਾ ਖ਼ਤਰਾ ਕਾਫ਼ੀ ਵੱਧ ਜਾਂਦਾ ਹੈ। ‘ਫਿਨਟ੍ਰੈਕ’ ਵੱਲੋਂ ਜਾਰੀ ਇੱਕ ਨਵੇਂ ਬੁਲੇਟਿਨ ਵਿੱਚ ਕਾਰੋਬਾਰਾਂ ਨੂੰ ਉਨ੍ਹਾਂ ਸ਼ੱਕੀ ਵਿੱਤੀ ਲੈਣ-ਦੇਣ ‘ਤੇ ਨਜ਼ਰ ਰੱਖਣ ਦੀ ਸਲਾਹ ਦਿੱਤੀ ਗਈ ਹੈ, ਜੋ ਜਿਨਸੀ ਸ਼ੋਸ਼ਣ ਜਾਂ ਜਬਰਨ ਮਜ਼ਦੂਰੀ ਲਈ ਕੀਤੀ ਜਾ ਰਹੀ ਤਸਕਰੀ ਨਾਲ ਜੁੜੇ ਹੋ ਸਕਦੇ ਹਨ।

ਕੈਨੇਡਾ ਦੀ ਧਰਤੀ ‘ਤੇ ਇੱਕ ਵਾਰ ਫਿਰ ਭਾਰਤੀ ਮੂਲ ਦੀ ਕੁੜੀ ਦੇ ਕਤਲ ਦਾ ਮੰਦਭਾਗਾ ਮਾਮਲਾ ਸਾਹਮਣੇ ਆਇਆ ਹੈ। ਗੁਜਰਾਤ ਦੇ ਆਣੰਦ ਦੀ ਰਹਿਣ ਵਾਲੀ 22 ਸਾਲਾ ਵਿਧੀ ਕਲਪੇਸ਼ਭਾਈ ਮੇਘਾਨੀ ਦੀ ਕੈਨੇਡਾ ਦੇ ਨਿਆਗਰਾ ਇਲਾਕੇ ਵਿੱਚ ਚਾਕੂ ਮਾਰ ਕੇ ਬੇਰਹਿਮੀ ਨਾਲ ਹੱਤਿਆ ਕਰ ਦਿੱਤੀ ਗਈ। ਵਿਧੀ ਉੱਥੇ ਪੜ੍ਹਾਈ ਦੇ ਨਾਲ-ਨਾਲ ਨੌਕਰੀ ਵੀ ਕਰਦੀ ਸੀ ਅਤੇ ਆਪਣੀ ਪੀ.ਆਰ. ਦੀ ਤਿਆਰੀ ਵਿੱਚ ਜੁਟੀ ਹੋਈ ਸੀ।

ਕੈਨੇਡਾ ਵਿਚ ਆਪਣੀ ਮਾਂ ਦਾ ਕਤਲ ਕਰਨ ਵਾਲੀ ਪੰਜਾਬਣ ਨੂੰ ਅਪਰਾਧਕ ਤੌਰ ’ਤੇ ਜ਼ਿੰਮੇਵਾਰ ਨਾ ਮੰਨਦਿਆਂ ਬਰੀ ਕਰ ਦਿਤਾ ਗਿਆ ਹੈ। ਬੀ.ਸੀ. ਦੇ ਲੈਡਨਰ ਇਲਾਕੇ ਵਿਚ ਦਸੰਬਰ 2023 ਦੌਰਾਨ ਪ੍ਰੀਤੀ ਪਨੇਸਰ ਨੇ ਸਰਬਜੀਤ ਕੌਰ ਪਨੇਸਰ ਦਾ ਕਤਲ ਕਰ ਦਿਤਾ ਸੀ। ਉਸ ਵੇਲੇ ਪ੍ਰੀਤੀ ਦੀ ਉਮਰ 28 ਸਾਲ ਸੀ ਅਤੇ ਮੁਕੱਦਮੇ ਦੀ ਸੁਣਵਾਈ ਦੌਰਾਨ ਉਸ ਨੇ ਦੂਜੇ ਦਰਜੇ ਦੀ ਹੱਤਿਆ ਦਾ ਦੋਸ਼ ਕਬੂਲ ਕਰ ਲਿਆ ਪਰ ਬਚਾਅ ਪੱਖ ਦੇ ਵਕੀਲ ਨੇ ਨਾਲੋ-ਨਾਲ ਇਹ ਵੀ ਸਾਬਤ ਕਰ ਦਿਤਾ ਕਿ ਉਸ ਦੀ ਮੁਵੱਕਲ ਸਕਿਟਜ਼ਾਫ਼੍ਰੀਨੀਆ ਨਾਂ ਦੀ ਮਾਨਸਿਕ ਬਿਮਾਰੀ ਤੋਂ ਪੀੜਤ ਹੈ।

ਬੀ.ਸੀ. ਦੇ ਸਰੀ ਵਿਖੇ ਜਬਰੀ ਵਸੂਲੀ ਦੇ ਮਾਮਲਿਆਂ ਦਰਮਿਆਨ ਛੁਰੇ ਦੀ ਨੋਕ ’ਤੇ ਪਾਇਲ ਬਿਜ਼ਨਸ ਸੈਂਟਰ ਵਿਖੇ ਗਹਿਣਿਆਂ ਦਾ ਸਟੋਰ ਲੁੱਟਣ ਦਾ ਮਾਮਲਾ ਸਾਹਮਣੇ ਆਇਆ ਹੈ। ਫ਼ਿਲਹਾਲ ਪੁਲਿਸ ਵੱਲੋਂ ਸ਼ੱਕੀਆਂ ਬਾਰੇ ਕੋਈ ਜਾਣਕਾਰੀ ਸਾਂਝੀ ਨਹੀਂ ਕੀਤੀ ਗਈ।

ਮਿਡਲ ਈਸਟ ਵਿੱਚ ਪੈਦਾ ਹੋਏ ਜੰਗੀ ਹਾਲਾਤ ਦਰਮਿਆਨ ਇੱਕ ਵੱਡੀ ਖ਼ਬਰ ਸਾਹਮਣੇ ਆਈ ਹੈ। ਕੈਨੇਡਾ ਸਰਕਾਰ ਨੇ ਪੁਸ਼ਟੀ ਕੀਤੀ ਹੈ ਕਿ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਇਰਾਨ ਖ਼ਿਲਾਫ਼ ਵਿੱਢੀ ਜੰਗ ਤੋਂ ਬਾਅਦ, ਉੱਥੋਂ ਨਿਕਲਣ ਦੀ ਕੋਸ਼ਿਸ਼ ਕਰ ਰਹੇ ਅਮਰੀਕੀ ਨਾਗਰਿਕਾਂ ਦੀ ਮਦਦ ਲਈ ਕੈਨੇਡੀਅਨ ਅਧਿਕਾਰੀਆਂ ਨੇ ਦਿਨ-ਰਾਤ ਇੱਕ ਕਰ ਦਿੱਤਾ।

 

ਹੋਰ ਜਾਣਕਾਰੀ ਲਈ **TV Punjab** ਨਾਲ ਜੁੜੇ ਰਹੋ।