ਚੰਡੀਗੜ੍ਹ- ਡਾ. ਅਨਮੋਲ ਰਤਨ ਸਿੱਧੂ ਦੇ ਅਸਤੀਫੇ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਸੀਨੀਅਰ ਵਕੀਲ ਵਿਨੋਦ ਘਈ ਨੂੰ ਪੰਜਾਬ ਦੇ ਨਵੇਂ ਐਡਵੋਕੇਟ ਜਨਰਲ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ । ਘਈ ਨੂੰ ਟੋਪ ਕ੍ਰਿਮੀਨਲ ਲਾਇਰ ਵਜੋਂ ਜਾਣਿਆ ਜਾਂਦਾ ਹੈ ।
ਵਿਨੋਦ ਘਈ ਦੇ ਪਿਤਾ ਵੀ ਇਕ ਸੀਨੀਅਰ ਵਕੀਲ ਸਨ ।ਵਿਨੋਦ ਘਘਈ ਨੂੰ 33 ਸਾਲ ਦਾ ਤਜ਼ੁਰਬਾ ਹੈ । ਘਈ ਅਆਪਣੇ ਵਕੀਲੀ ਕਰੀਅਰ ਚ ਕਈ ਨਾਮਵਰ ਕੇਸ ਲੜ ਚੁੱਕੇ ਹਨ ।
ਆਪਣੀ ਨਿਯੁਕਤੀ ਨੇ ਵਿਨੋਦ ਘਈ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਧੰਨਵਾਦ ਕੀਤਾ ਹੈ ।ਉਨ੍ਹਾਂ ਭਰੋਸਾ ਦਿੱਤਾ ਹੈ ਕਿ ਸਰਕਾਰ ਵਲੋਂ ਦਿੱਤੇ ਗਏ ਕੰਮਾਂ ਨੂੰ ਉਹ ਪੂਰੀ ਇਮਾਨਦਾਰੀ ੳਤੇ ਤਨਦੇਹੀ ਨਾਲ ਨਿਭਾਉਣਗੇ ।