ਲੁਧਿਆਣਾ : ਬੀਤੇ ਦਿਨੀਂ ਕਰਨਾਟਕ ਰਾਜ ਦੀ ਜੰਗਲਾਤ ਅਕੈਡਮੀ ਗੁੰਗਰਾਘਾਟੀ, ਧਾਰਵਾੜ ਵਿਚ ਸਿਖਲਾਈ ਹਾਸਲ ਕਰ ਰਹੇ 36 ਜੰਗਲਾਤ ਅਧਿਕਾਰੀਆਂ ਨੇ ਪੀ.ਏ.ਯੂ. ਦਾ ਦੌਰਾ ਕੀਤਾ।
ਦੌਰਾ ਕਰਨ ਵਾਲੇ ਅਧਿਕਾਰੀਆਂ ਵਿੱਚ ਤਾਮਿਲਨਾਡੂ, ਮਿਜ਼ੋਰਮ, ਅਸਾਮ, ਮੇਘਾਲਿਆ, ਹਿਮਾਚਲ ਪ੍ਰਦੇਸ਼, ਮੱਧ ਪ੍ਰਦੇਸ਼, ਜੰਮੂ ਕਸ਼ਮੀਰ ਆਦਿ ਸੱਤ ਰਾਜਾਂ ਦੇ ਜੰਗਲਾਤ ਅਧਿਕਾਰੀ ਸਨ।
ਪੀ.ਏ.ਯੂ. ਦੇ ਜੰਗਲਾਤ ਅਤੇ ਕੁਦਰਤੀ ਸਰੋਤ ਦੇ ਮੁਖੀ ਡਾ. ਸੰਜੀਵ ਕੁਮਾਰ ਚੌਹਾਨ ਨੇ ਇਹਨਾਂ ਸਿਖਿਆਰਥੀਆਂ ਦਾ ਸਵਾਗਤ ਕਰਦਿਆਂ ਪੰਜਾਬ ਵਿੱਚ ਜੰਗਲਾਤ ਦੇ ਵਾਧੇ ਨੂੰ ਵੱਖ-ਵੱਖ ਸਰਕਾਰੀ ਯੋਜਨਾਵਾਂ ਦਾ ਜ਼ਿਕਰ ਕੀਤਾ ।
ਉਹਨਾਂ ਨੇ ਰੁੱਖ ਕਾਸ਼ਤਕਾਰਾਂ ਵਿਚ ਪਸਾਰ ਕਰਨ ਅਤੇ ਰਾਜ ਵਿਚ ਖੇਤੀ ਜੰਗਲਾਤ ਦੇ ਵਾਧੇ ਲਈ ਵਿਭਾਗ ਵੱਲੋਂ ਕੀਤੀਆਂ ਜਾ ਰਹੀਆਂ ਗਤੀਵਿਧੀਆਂ ਦਾ ਜ਼ਿਕਰ ਕੀਤਾ। ਇਹ ਵਿਸ਼ੇਸ਼ ਸਮਾਗਮ ਕਾਸਟ ਪ੍ਰੋਜੈਕਟ ਤਹਿਤ ਆਯੋਜਿਤ ਕੀਤਾ ਗਿਆ ਸੀ ਜਿਸ ਅਨੁਸਾਰ ਰਾਜ ਵਿੱਚ ਜੰਗਲਾਤ ਅਤੇ ਕੁਦਰਤੀ ਜੀਵਨ ਸੁਰੱਖਿਆ ਲਈ ਕੰਮ ਕੀਤੇ ਜਾਂਦੇ ਹਨ ।
ਸਿਖਿਆਰਥੀਆਂ ਨੂੰ ਪਾਣੀ ਦੀ ਸੰਭਾਲ ਦਾ ਅਜਾਇਬ ਘਰ ਵੀ ਦਿਖਾਇਆ ਗਿਆ। ਭਾਗ ਲੈਣ ਵਾਲੇ ਅਧਿਕਾਰੀਆਂ ਨੇ ਮਾਹਿਰਾਂ ਕੋਲੋਂ ਖੁੱਲੇ ਮਨ ਨਾਲ ਸਵਾਲ ਪੁੱਛੇ। ਅੰਤ ਵਿਚ ਕਰਨਾਟਕ ਜੰਗਲਾਤ ਅਕੈਡਮੀ ਦੇ ਸ੍ਰੀ ਐੱਸ ਪੁਜਾਰ ਨੇ ਸਭ ਦਾ ਧੰਨਵਾਦ ਕੀਤਾ।
ਟੀਵੀ ਪੰਜਾਬ ਬਿਊਰੋ