ਕਾਂਗਰਸ ਹਾਈਕਮਾਨ ਚਾਹੁੰਦੀ ਹੈ ਕਮਜ਼ੋਰ ਸੀ.ਐੱਮ- ਨਵਜੋਤ ਸਿੱਧੂ

ਅੰਮ੍ਰਿਤਸਰ- ਕਾਂਗਰਸ ਹਾਈਕਮਾਨ ਦੇ ਪੰਜਾਬ ਚਿਹਰੇ ਦਾ ਐਲਾਨ ਕਰਨ ਤੋਂ ਪਹਿਲਾਂ ਹੀ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ਬਾਗੀ ਹੋ ਗਏ ਹਨ.ਚੰਨੀ ਨੇ ਨਾਂ ਦੀਆਂ ਚਰਚਾਵਾਂ ਦੌਰਾਨ ਨਵਜੋਤ ਸਿੱਧੂ ਨੇ ਇੱਕ ਵਾਰ ਫਿਰ ਹਾਈਕਮਾਨ ਖਿਲਾਫ ਮੋਪਰਚਾ ਖੋਲ ਦਿੱਤਾ ਹੈ.ਸਿੱਧੂ ਦਾ ਕਹਿਣਾ ਹੈ ਕਿ ਕਾਂਗਰਸ ਹਾਈਕਮਾਨ ਕਮਜ਼ੋਰ ਸੀ.ਅੇੱਮ ਚਾਹੁੰਦੀ ਹੈ ਜੋਕਿ ਉਨ੍ਹਾਂ ਦੀ ਤਾਲ ‘ਤੇ ਨੱਚਦਾ ਫਿਰੇ.ਇਸਤੋਂ ਪਹਿਲਾਂ ਮੈਡਮ ਸਿੱਧੂ ਨੇ ਕਿਹਾ ਸੀ ਕਿ ਜੇਕਰ ਸਿਆਸਤ ਚ ਉਨ੍ਹਾਂ ਦਾਲ ਨਹੀਂ ਗੱਲ੍ਹੀ ਤਾਂ ਉਹ ਮੂੜ ਤੋਂ ਆਪਣੇ ਕੰਮ ਧੰਦੇ ਚ ਜੁੱਟ ਜਾਣਗੇ.

ਪੰਜਾਬ ਚ ਕਾਂਗਰਸ ਦਾ ਸੀ.ਐੱਮ ਬਣਨ ਲਈ ਕਾਹਲੇ ਸਿੱਧੂ ਜਲੰਧਰ ਚ ਰਾਹੁਲ ਗਾਂਧੀ ਦੇ ਸਾਹਮਨੇ ਹੀ ਦਰਸ਼ਨੀ ਘੌੜਾ ਨਾ ਬਨਣ ਦੀ ਗੱਲ ਕਰ ਚੁੱਕੇ ਹਨ.ਹਾਲਾਂਕਿ ਚੰਨੀ ਅਤੇ ਸਿੱਧੂ ਵਲੋਂ ਆਪਸੀ ਇੱਕਜੁਟਤਾ ਦਾ ਪ੍ਰਦਰਸ਼ਨ ਕਰ ਫੈਸਲਾ ਲੈਣ ਦੀ ਅਪੀਲ ਕੀਤੀ ਸੀ.ਪਰ ਨਵਜੋਤ ਸਿੱਧੂ ਇਸ ਤੋਂ ਪਹਿਲਾਂ ਹੀ ਅੱਡ ਹੋ ਗਏ ਹਨ.ਕਿਹਾ ਜਾ ਰਿਹਾ ਹੈ ਕਿ ਲੁਧਿਆਣਾ ਆ ਰਹੇ ਰਾਹੁਲ ਗਾਂਧੀ 6 ਫਰਵਰੀ ਨੂੰ ਪੰਜਾਬ ਦੇ ਸੀ.ਅੇੱਮ ਫੇਸ ਦਾ ਐਲਾਨ ਕਰ ਦੇਣਗੇ.