ਮੋਗਾ – ਪੰਜਾਬ ‘ਚ ਮੌਸਮ ਹੁਣ ਹੌਲੀ-ਹੌਲੀ ਬਦਲ ਰਿਹਾ ਹੈ। ਜਿੱਥੇ ਦਿਨ ਦਾ ਤਾਪਮਾਨ ਘਟਦਾ ਜਾ ਰਿਹਾ ਹੈ, ਉਥੇ ਹੁਣ ਰਾਤਾਂ ਵੀ ਠੰਢੀਆਂ ਹੋਣ ਲੱਗ ਪਈਆਂ ਹਨ। ਹੁਣ ਰਾਤ ਨੂੰ ਠੰਢ ਮਹਿਸੂਸ ਹੋ ਰਹੀ ਹੈ। ਸ਼ਨੀਵਾਰ ਨੂੰ ਮੋਗਾ ਪੰਜਾਬ ‘ਚ ਸਭ ਤੋਂ ਠੰਢਾ ਰਿਹਾ। ਅੱਜ ਸਵੇਰੇ ਇੱਥੇ ਬਹੁਤ ਠੰਢ ਸੀ।
ਵਿਭਾਗ ਮੁਤਾਬਕ ਇੱਥੇ ਘੱਟੋ-ਘੱਟ ਤਾਪਮਾਨ 12.8 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਮੌਸਮ ਕੇਂਦਰ ਚੰਡੀਗੜ੍ਹ ਅਨੁਸਾਰ ਮੋਗਾ ਵਿੱਚ ਤਾਪਮਾਨ ਆਮ ਨਾਲੋਂ ਚਾਰ ਡਿਗਰੀ ਸੈਲਸੀਅਸ ਘੱਟ ਰਿਹਾ। ਉਸ ਤੋਂ ਬਾਅਦ ਬਠਿੰਡਾ ਠੰਢਾ ਰਿਹਾ। ਜਿੱਥੇ 14 ਡਿਗਰੀ ਸੈਲਸੀਅਸ ਤਾਪਮਾਨ ਦਰਜ ਕੀਤਾ ਗਿਆ।
ਪਠਾਨਕੋਟ ਵਿੱਚ 14.4 ਡਿਗਰੀ, ਫ਼ਿਰੋਜ਼ਪੁਰ ਵਿੱਚ 14.2 ਡਿਗਰੀ, ਅੰਮ੍ਰਿਤਸਰ ਵਿੱਚ 14.8 ਡਿਗਰੀ, ਜਲੰਧਰ ਵਿੱਚ 14.7 ਡਿਗਰੀ ਅਤੇ ਕਪੂਰਥਲਾ ਵਿੱਚ 14.8 ਡਿਗਰੀ ਤਾਪਮਾਨ ਰਿਹਾ। ਗੁਰਦਾਸਪੁਰ, ਫਰੀਦਕੋਟ, ਬਰਨਾਲਾ, ਲੁਧਿਆਣਾ ਦਾ ਤਾਪਮਾਨ 15 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਜੋ ਕਿ ਆਮ ਨਾਲੋਂ ਦੋ ਡਿਗਰੀ ਘੱਟ ਸੀ। ਮੌਸਮ ਵਿਭਾਗ ਮੁਤਾਬਕ ਦੀਵਾਲੀ ਤੋਂ ਬਾਅਦ ਘੱਟੋ-ਘੱਟ ਤਾਪਮਾਨ ਹੋਰ ਹੇਠਾਂ ਆ ਜਾਵੇਗਾ।