ਜਲੰਧਰ : ਆਮ ਆਦਮੀ ਪਾਰਟੀ ਜਲੰਧਰ ਦੇ ਵੱਖ-ਵੱਖ ਆਗੂਆਂ ਨੇ ਲਖੀਮਪੁਰ ਖੀਰੀ ਵਿਚ ਕਿਸਾਨਾਂ ਦੇ ਕਤਲ ਦੀ ਸਖ਼ਤ ਨਿੰਦਾ ਕਰਦਿਆ ਕਿਹਾ ਕਿ ਜਿਸ ਤਰਾਂ ਇੱਕ ਸਮੇਂ ਦੇ ਰਾਜੇ, ਮਹਾਰਾਜੇ ਅਤੇ ਅੰਗਰੇਜ਼ ਆਮ ਲੋਕਾਂ ਨੂੰ ਹਾਥੀ, ਘੋੜਿਆਂ ਨਾਲ ਕੁਚਲਦੇ ਸਨ।
ਹੁਣ ਕੇਂਦਰ ਦੀ ਮੋਦੀ ਅਤੇ ਉਤਰ ਪ੍ਰਦੇਸ਼ ਦੀ ਯੋਗੀ ਸਰਕਾਰ ਵਿਚ ਅੱਤਿਆਚਾਰੀ ਅੰਗਰੇਜ਼ ਸ਼ਾਸਕਾਂ ਦੀ ਆਤਮਾ ਦਾਖ਼ਲ ਹੋ ਚੁੱਕੀ ਹੈ। ਲੋਕ ਸਭਾ ਇੰਚਾਰਜ ਰਮਣੀਕ ਰੰਧਾਵਾ ਅਤੇ ਓਲੰਪੀਅਨ ਸੁਰਿੰਦਰ ਸਿੰਘ ਸੋਢੀ ਨੇ ਕਿਹਾ ਕਿ ਆਮ ਆਦਮੀ ਪਾਰਟੀ ਜ਼ਿਲਾ ਇਕਾਈ ਵੱਲੋਂ ਜਲੰਧਰ ਦੇ ਵੱਖ ਵੱਖ ਹਲਕਿਆਂ ਵਿਚ ਲਖੀਮਪੁਰ ਖੀਰੀ ਵਿਖੇ ਸ਼ਹੀਦ ਕਿਸਾਨਾਂ ਲਈ ਮੋਦੀ ਸਰਕਾਰ ਅਤੇ ਯੋਗੀ ਸਰਕਾਰ ਦੇ ਵਿਰੋਧ ਪੁਤਲਾ ਫੂਕ ਮੁਜ਼ਾਹਰਾ ਕੀਤਾ।
ਜਲੰਧਰ ਕੇਂਟ ਵਿਚ ਪੈਂਦੇ ਖਰਲਾ ਬੱਸ ਸਟੈਂਡ ਹਲਕਾ ਇੰਚਾਰਜ ਓਲੰਪੀਅਨ ਸੁਰਿੰਦਰ ਸਿੰਘ ਸੋਢੀ ਦੀ ਪ੍ਰਧਾਨਗੀ ਹੇਠ, ਜਲੰਧਰ ਸੈਂਟਰਲ ਵਿਚ ਕਾਰਪੋਰੇਸ਼ਨ ਚੌਕ ਵਿਖੇ ਸੀਨੀਅਰ ਆਗੂ ਡਾਕਟਰ ਸੰਜੀਵ ਸ਼ਰਮਾ ਅਤੇ ਸੀਨੀਅਰ ਆਗੂ ਡਾਕਟਰ ਰਾਜੇਸ਼ ਬੱਬਰ ਦੀ ਅਗੁਵਾਈ ਹੇਠ, ਜਲੰਧਰ ਨੌਰਥ ਲੰਮਾ ਪਿੰਡ ਚੌਕ ਵਿਖੇ ਸੀਨੀਅਰ ਆਗੂ ਜੋਗਿੰਦਰ ਪਾਲ ਸ਼ਰਮਾ ਅਤੇ ਰਮਣੀਕ ਰੰਧਾਵਾ ਦੀ ਅਗਵਾਈ ਹੇਠ ਅਤੇ ਜਲੰਧਰ ਵੈਸਟ ਵਿਖੇ ਭਈਆ ਮੰਡੀ ਚੌਕ ਵਿਚ ਸੀਨੀਅਰ ਆਗੂ ਅੰਮ੍ਰਿਤਪਾਲ ਸਿੰਘ, ਸੀਨੀਅਰ ਆਗੂ ਡਾਕਟਰ ਸ਼ਿਵ ਦਿਆਲ ਮਾਲੀ, ਸੀਨੀਅਰ ਆਗੂ ਦਰਸ਼ਨ ਭਗਤ ਦੀ ਅਗਵਾਈ ਹੇਠ ਮੁਜ਼ਾਹਰਾ ਕੀਤਾ ਗਿਆ।
ਇਸ ਮੌਕੇ ਆਗੂਆਂ ਨੇ ਲਖੀਮਪੁਰ ਖੀਰੀ ਵਿਖੇ ਹੋਏ ਕਤਲੇਆਮ ਦਾ ਜ਼ਬਰਦਸਤ ਵਿਰੋਧ ਕਰਦਿਆਂ ਕਿਹਾ ਕਿ ਬੀਜੇਪੀ ਸਰਕਾਰ ਹਮੇਸ਼ਾ ਕਿਸਾਨਾਂ ਨੂੰ ਅਪਸ਼ਬਦ ਅਤੇ ਕਿਸਾਨ ਨਾਲ ਅਤਿਆਚਾਰ ਕਰਦੀ ਆ ਰਹੀ ਸੀ ਪਰ ਇਸ ਘਟਨਾ ਨੇ ਸਾਬਿਤ ਕਰ ਦਿੱਤਾ ਹੈ ਕਿ ਬੀਜੇਪੀ ਸਰਕਾਰ ਅਤੇ ਉਸਦੇ ਮੰਤਰੀ ਲੋਕ ਵਿਰੋਧੀ ਹਨ। ਉਨ੍ਹਾਂ ਮੋਦੀ ਸਰਕਾਰ ਨੂੰ ਚਿਤਾਵਨੀ ਦਿੱਤੀ ਹੈ ਕਿ ਆਪਣੇ ਮੰਤਰੀਆਂ ਅਤੇ ਉਨਾਂ ਦੇ ਬੱਚਿਆਂ ਨੂੰ ਨੱਥ ਪਾਈ ਜਾਵੇ ਨਹੀਂ ਤਾਂ ਆਉਣ ਵਾਲੇ ਸਮੇਂ ਵਿਚ ਬੀਜੇਪੀ ਨੂੰ ਭਾਰੀ ਵਿਰੋਧ ਦਾ ਸਾਹਮਣਾ ਕਰਨਾ ਪਵੇਗਾ।
ਟੀਵੀ ਪੰਜਾਬ ਬਿਊਰੋ