ਸਕੂਲ ’ਚ ਬੰਬ ਦੀ ਧਮਕੀ ਦੇਣ ਦੇ ਦੋਸ਼ ’ਚ 13 ਸਾਲਾ ਬੱਚਾ ਗ੍ਰਿਫ਼ਤਾਰ

Hamilton- ਪੁਲਿਸ ਨੇ ਹੈਮਿਲਟਨ ਦੇ ਇੱਕ ਐਲੀਮੈਂਟਰੀ ਸਕੂਲ ’ਚ ਕਥਿਤ ਤੌਰ ’ਤੇ ਬੰਬ ਦੀ ਧਮਕੀ ਦੇਣ ਲਈ ਇੱਕ 13 ਸਾਲ ਦੇ ਬੱਚੇ ਨੂੰ ਗ੍ਰਿਫ਼ਤਾਰ ਕੀਤਾ ਹੈ। ਹੈਮਿਲਟਨ ਪੁਲਿਸ ਦਾ ਕਹਿਣਾ ਹੈ ਕਿ ਇਹ ਮਾਮਲਾ ਸਟੋਨੀ ਕ੍ਰੀਕ ਦੇ ਮਾਉਂਟ ਐਲਬੀਅਨ ਐਲੀਮੈਂਟਰੀ ਸਕੂਲ ਦਾ ਹੈ। ਇੱਕ ਨਿਊਜ਼ ਰੀਲੀਜ਼ ਵਿੱਚ, ਪੁਲਿਸ ਨੇ ਕਿਹਾ ਕਿ ਉਨ੍ਹਾਂ ਨੇ ਸਕੂਲ ਤੋਂ ਇੱਕ ਸਥਾਨਕ ਪਤੇ ’ਤੇ ਇੱਕ ਕਾਲ ਟਰੇਸ ਕੀਤੀ ਸੀ, ਜਿੱਥੇ ਕਿ ਨੌਜਵਾਨ ਵਲੋਂ ਧਮਕੀ ਦਿੱਤੀ ਗਈ ਸੀ। ਇਸ ਮਗਰੋਂ ਨੌਜਵਾਨ ਨੂੰ ਗਿ੍ਰਫ਼ਤਾਰ ਕਰ ਲਿਆ ਗਿਆ।
ਪੁਲਿਸ ਨੇ ਦੱਸਿਆ ਕਿ 21 ਸਤੰਬਰ ਤੋਂ ਲੈ ਕੇ ਹੁਣ ਤੱਕ ਹੈਮਿਲਟਨ ਦੇ 16 ਸਕੂਲਾਂ ’ਚ ਅਜਿਹੀਆਂ ਧਮਕੀਆਂ ਮਿਲੀਆਂ ਹਨ। ਇਨ੍ਹਾਂ ’ਚੋਂ ਕੁਝ ਧਮਕੀਆਂ ਪੁਲਿਸ ਨੂੰ ਈਮੇਲ ਕੀਤੀਆਂ ਗਈਆਂ ਹਨ।
ਇਸ ਬਾਰੇ ’ਚ ਹੈਮਿਲਟਨ-ਵੈਂਟਵਰਥ ਡਿਸਟ੍ਰਿਕਟ ਸਕੂਲ ਬੋਰਡ ਦੇ ਅਧਿਕਾਰੀ ਪੇਨਮੈਨ ਨੇ ਕਿਹਾ ਕਿ ਸਕੂਲ ’ਚ ਬੰਬ ਦੀ ਧਮਕੀ ਦੇਣ ਦੇ ਦੋਸ਼ ’ਚ ਇੱਕ ਗਿ੍ਰਫ਼ਤਾਰੀ ਹੋਈ ਹੈ ਅਤੇ ਬਾਕੀ ਜਾਂਚ ਚੱਲ ਰਹੀ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਉਹ ਅਜਿਹੀਆਂ ਘਟਨਾਵਾਂ ਨੂੰ ਬਹੁਤ ਗੰਭੀਰਤਾ ਨਾਲ ੈਂਦੇ ਹਨ ਅਤੇ ਉਹ ਸ਼ੱਕੀ ਵਿਅਕਤੀਆਂ ਦੀ ਪਹਿਚਾਣ ਕਰਨ ਅਤੇ ਅਪਰਾਧਿਕ ਦੋਸ਼ ਲਗਾਉਣ ਲਈ ਸਕੂਲ ਬੋਰਡਾਂ ਨਾਲ ਲਗਾਤਾਰ ਕੰਮ ਕਰ ਰਹੇ ਹਨ।