ਬਠਿੰਡਾ ਦੇ ਮਹਿੰਦਰਾ ਸ਼ੋਅਰੂਮ ਵਿੱਚ ਸੈਂਕੜੇ ਗੱਡੀਆਂ ਸੜ ਕੇ ਸੁਆਹ

Share News:

ਬਠਿੰਡਾ ਵਿੱਚ ਮਹਿੰਦਰਾ ਕੰਪਨੀ ਦੇ ਵਰ੍ਹੇ ਸ਼ੋਅਰੂਮ ਵਿਚ ਅੱਜ ਸਵੇਰੇ ਜ਼ਬਰਦਸਤ ਅੱਗ ਲੱਗ ਗਈ। ਇਸ ਨਾਲ ਸ਼ੋਅਰੂਮ ਵਿਚ ਖੜ੍ਹੀਆਂ ਸੈਂਕੜੇ ਗੱਡੀਆਂ ਸੜ ਕੇ ਸੁਆਹ ਹੋ ਗਈਆਂ। ਮੌਕੇ ਤੇ  ਫਾਇਰ ਬ੍ਰਿਗੇਡ ਦੀਆਂ ਗੱਡੀਆਂ ਦਾ ਜਮਾਵੜਾ ਲੱਗਿਆ ਪਰ ਅੱਗ ‘ਤੇ ਕਾਬੂ ਨਹੀਂ ਪਾਇਆ ਜਾ ਸਕਿਆ। ਜਦੋਂ ਤੱਕ ਅੱਗ ਤੇ ਕਾਬੂ ਪਾਇਆ ਗਿਆ ਉਦੋਂ ਤੱਕ ਪੂਰੇ ਦਾ ਪੂਰਾ ਸ਼ੋਅਰੂਮ ਸੜ ਕੇ ਸੁਆਹ ਹੋ ਚੁੱਕਿਆ ਸੀ।

mahindra showroom fire
ਬਠਿੰਡਾ ਮਾਨਸਾ ਰੋਡ ‘ਤੇ ਬਣਿਆ ਇਹ ਸ਼ੋਅਰੂਮ ਦੋ ਮੰਜ਼ਿਲਾ ਸੀ ਜੋ ਪੂਰੀ ਤਰ੍ਹਾਂ ਅੱਗ ਵਿੱਚ ਤਹਿਸ ਨਹਿਸ ਹੋ ਗਿਆ। ਇੱਥੇ ਰੱਖਿਆ ਸਾਰਾ ਸਾਮਾਨ ਅਤੇ ਸਾਰੀਆਂ ਗੱਡੀਆਂ ਸੜ ਕੇ ਸੁਆਹ ਹੋ ਗਈਆਂ।


ਅੱਗ ਲੱਗਣ ਦੇ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਚੱਲ ਸਕਿਆ ਹੈ ਅਤੇ ਨਾ ਹੀ ਇਸ ਦੇ ਨੁਕਸਾਨ ਬਾਰੇ ਅਜੇ ਤੱਕ  ਕੋਈ ਅੰਦਾਜ਼ਾ ਲੱਗਿਆ ਹੈ।