Lok Sabha Election 2024 : ਦੂਜੇ ਗੇੜ ‘ਚ 13 ਰਾਜਾਂ ਦੀਆਂ 88 ਸੀਟਾਂ ‘ਤੇ ਵੋਟਿੰਗ ਸ਼ੁਰੂ

ਡੈਸਕ- ਲੋਕ ਸਭਾ ਚੋਣਾਂ ਦੇ ਦੂਜੇ ਪੜਾਅ ਲਈ 13 ਰਾਜਾਂ ਦੀਆਂ 88 ਸੀਟਾਂ ‘ਤੇ ਵੋਟਿੰਗ ਲਈ ਚੋਣ ਕਮਿਸ਼ਨ ਪੂਰੀ ਤਰ੍ਹਾਂ ਤਿਆਰ ਹੈ। ਇਸ ਲਈ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ, ਸੁਰੱਖਿਆ ਦੇ ਪ੍ਰਬੰਧ ਵੀ ਸਖ਼ਤ ਹਨ। ਦੂਜੇ ਪੜਾਅ ਵਿੱਚ ਕੁੱਲ 16 ਕਰੋੜ ਵੋਟਰ ਹਨ। ਇਨ੍ਹਾਂ ਲਈ 1 ਲੱਖ 67 ਹਜ਼ਾਰ ਪੋਲਿੰਗ ਸਟੇਸ਼ਨ ਬਣਾਏ ਗਏ ਹਨ, ਸਵੇਰੇ 7 ਵਜੇ ਤੋਂ ਸ਼ਾਮ 6 ਵਜੇ ਤੱਕ ਵੋਟਾਂ ਪੈਣਗੀਆਂ।

ਉੱਤਰ ਪ੍ਰਦੇਸ਼ ਦੇ ਅਮਰੋਹਾ ‘ਚ ਵਿਧਾਨ ਸਭਾ ਹਲਕਾ ਹਸਨਪੁਰ ਦੇ ਪਿੰਡ ਝੂੰਡੀ ਮਾਫੀ ਦੇ ਕੰਪੋਜ਼ਿਟ ਸਕੂਲ ਦੇ ਬੂਥ ‘ਤੇ ਵੋਟਰਾਂ ਵੱਲੋਂ ਚੋਣਾਂ ਦਾ ਬਾਈਕਾਟ ਕੀਤਾ ਜਾ ਰਿਹਾ ਹੈ। ਮੱਧ ਪ੍ਰਦੇਸ਼ ਦੇ ਸਤਨਾ ਲੋਕ ਸਭਾ ਚੋਣਾਂ ‘ਚ ਮੋਕਪੋਲ ਤੋਂ ਬਾਅਦ ਵੋਟਿੰਗ ਹੋ ਰਹੀ ਹੈ। ਨਗੌੜ ਦੇ ਪੋਲਿੰਗ ਸਟੇਸ਼ਨ ਨੰਬਰ 99 ਵਿੱਚ ਈਵੀਐਮ ਮਸ਼ੀਨ ਖਰਾਬ ਹੋ ਗਈ ਹੈ। ਚਿਤਰਕੂਟ ਪੋਲਿੰਗ ਬੂਥ ਨੰਬਰ 73 ਦੀ ਈਵੀਐਮ ਟੁੱਟ ਗਈ ਹੈ ਅਤੇ ਇਸ ਨੂੰ ਬਦਲਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਟਵੀਟ ਕਰਕੇ ਲੋਕਾਂ ਨੂੰ ਵੋਟ ਪਾਉਣ ਦੀ ਅਪੀਲ ਕਰਦੇ ਹੋਏ ਕਿਹਾ, ‘ਤੁਹਾਡੀ ਵੋਟ ਤੈਅ ਕਰੇਗੀ ਕਿ ਅਗਲੀ ਸਰਕਾਰ ਕੁਝ ਅਰਬਪਤੀਆਂ ਦੀ ਹੋਵੇਗੀ ਜਾਂ 140 ਕਰੋੜ ਭਾਰਤੀਆਂ ਦੀ। ਇਸ ਲਈ ਅੱਜ ਹਰ ਨਾਗਰਿਕ ਦਾ ਫਰਜ਼ ਬਣਦਾ ਹੈ ਕਿ ਉਹ ਘਰੋਂ ਬਾਹਰ ਨਿਕਲ ਕੇ ਸੰਵਿਧਾਨ ਦਾ ਸਿਪਾਹੀ ਬਣ ਕੇ ਲੋਕਤੰਤਰ ਦੀ ਰਾਖੀ ਲਈ ਵੋਟ ਪਾਵੇ। ਦੇਸ਼ ਦੀਆਂ 88 ਸੰਸਦੀ ਸੀਟਾਂ ‘ਤੇ ਵੋਟਿੰਗ ਹੋ ਰਹੀ ਹੈ। ਇਨ੍ਹਾਂ ਵਿੱਚੋਂ 73 ਸੀਟਾਂ ਜਨਰਲ ਵਰਗ ਲਈ ਹਨ। ਇਸ ਤੋਂ ਇਲਾਵਾ 9 ਸੀਟਾਂ ਅਨੁਸੂਚਿਤ ਜਾਤੀ ਲਈ ਅਤੇ 6 ਸੀਟਾਂ ਅਨੁਸੂਚਿਤ ਜਨਜਾਤੀ ਲਈ ਰਾਖਵੀਆਂ ਹਨ।