● On air now · ਟੀਵੀ ਪੰਜਾਬ

Punjabi News · Since 2013

Breaking

ਅਫਗਾਨਿਸਤਾਨ ਵਿਚ ਭਾਰਤੀ ਫੋਟੋ ਜਰਨਲਿਸਟ ਦਾਨਿਸ਼ ਸਿੱਦੀਕੀ ਦੀ ਮੌਤ

ਕੰਧਾਰ : ਅਫਗਾਨਿਸਤਾਨ ਵਿਚ ਭਾਰਤ ਤੋਂ ਆਏ ਇਕ ਫੋਟੋ ਜਰਨਲਿਸਟ ਦਾਨਿਸ਼ ਸਿੱਦੀਕੀ ਦੀ ਕੰਧਾਰ ਸ਼ਹਿਰ ਦੇ ਸਪਿਨ ਬੋਲਡਕ ਜ਼ਿਲ੍ਹੇ ਵਿਚ ਇੱਕ ਝੜਪ ਦੌਰਾਨ ਮੌਤ ਹੋ ਗਈ ਹੈ। ਤਾਲਿਬਾਨ ਅਤੇ ਸਰਕਾਰੀ ਬਲਾਂ ਵਿਚਾਲੇ ਹੋਈਆਂ ਝੜਪਾਂ ਵਿਚ ਦਾਨਿਸ਼ ਮਾਰਿਆ ਗਿਆ ਸੀ।ਸਰਕਾਰੀ ਮੀਡੀਆ…


ਕੰਧਾਰ : ਅਫਗਾਨਿਸਤਾਨ ਵਿਚ ਭਾਰਤ ਤੋਂ ਆਏ ਇਕ ਫੋਟੋ ਜਰਨਲਿਸਟ ਦਾਨਿਸ਼ ਸਿੱਦੀਕੀ ਦੀ ਕੰਧਾਰ ਸ਼ਹਿਰ ਦੇ ਸਪਿਨ ਬੋਲਡਕ ਜ਼ਿਲ੍ਹੇ ਵਿਚ ਇੱਕ ਝੜਪ ਦੌਰਾਨ ਮੌਤ ਹੋ ਗਈ ਹੈ। ਤਾਲਿਬਾਨ ਅਤੇ ਸਰਕਾਰੀ ਬਲਾਂ ਵਿਚਾਲੇ ਹੋਈਆਂ ਝੜਪਾਂ ਵਿਚ ਦਾਨਿਸ਼ ਮਾਰਿਆ ਗਿਆ ਸੀ।ਸਰਕਾਰੀ ਮੀਡੀਆ ਨੇ ਇਸ ਦੀ ਜਾਣਕਾਰੀ ਦਿੱਤੀ ਹੈ। ਤੁਹਾਨੂੰ ਦੱਸ ਦੇਈਏ ਕਿ ਦਾਨਿਸ਼ ਸਿਦੀਕੀ ਭਾਰਤੀ ਫੋਟੋ ਜਰਨਲਿਸਟ ਸੀ ਜਿਸਨੇ ਆਪਣੇ ਕੈਰੀਅਰ ਦੀ ਸ਼ੁਰੂਆਤ ਇਕ ਟੀਵੀ ਨਿਊ ਜ਼ ਰਿਪੋਰਟਰ ਵਜੋਂ ਕੀਤੀ ਅਤੇ ਬਾਅਦ ਵਿਚ ਇੱਕ ਡੈੱਨਮਾਰਕੀ ਫੋਟੋ ਜਰਨਲਿਸਟ ਵਜੋਂ ਕੰਮ ਕੀਤਾ। ਜਾਣਕਾਰੀ ਲਈ ਤੁਹਾਨੂੰ ਦੱਸ ਦੇਈਏ ਕਿ ਦਾਨਿਸ਼ ਅੰਤਰਰਾਸ਼ਟਰੀ ਖ਼ਬਰ ਏਜੰਸੀ ਰਾਇਟਰਜ਼ ਨਾਲ ਫੋਟੋ ਜਰਨਲਿਸਟ ਵਜੋਂ ਕੰਮ ਕਰ ਰਿਹਾ ਸੀ ਅਤੇ ਸਤੰਬਰ 2008 ਤੋਂ ਜਨਵਰੀ 2010 ਤੱਕ ਇੰਡੀਆ ਟੂਡੇ ਗਰੁੱਪ ਵਿਚ ਰਿਪੋਰਟਰ ਵਜੋਂ ਕੰਮ ਕਰਦਾ ਸੀ। ਦਾਨਿਸ਼ ਪਿਛਲੇ ਕਈ ਦਿਨਾਂ ਤੋਂ ਅਫਗਾਨਿਸਤਾਨ ਵਿਚ ਚੱਲ ਰਹੀ ਹਿੰਸਾ ਦੇ ਸੰਬੰਧ ਵਿਚ ਕੰਧਾਰ ਵਿਚਲੀ ਸਥਿਤੀ ਨੂੰ ਕਵਰ ਕਰ ਰਿਹਾ ਸੀ।

ਟੀਵੀ ਪੰਜਾਬ ਬਿਊਰੋ


Filed under