ਕੋਰੋਨਾ ਦੇ ਕਹਿਰ ਦੇ ਮੱਦੇਨਜ਼ਰ ਨਵੀਆਂ ਪਾਬੰਦੀਆਂ ਲਾਗੂ।

ਚੰਡੀਗੜ੍ਹ (ਅਕਾਸ਼ਦੀਪ ਸਿੰਘ):  ਕੋਰੋਨਾ ਦੇ ਵਧਦੇ ਕਹਿਰ ਦੇ ਮੱਦੇਨਜ਼ਰ ਪੰਜਾਬ ਸਰਕਾਰ ਨੇ ਸਖਤ ਫੈਸਲੇ ਲੈ ਲਏ ਹਨ। ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿਚ ਹੋਈ ਰੀਵਿਊ ਮੀਟਿੰਗ ਵਿਚ ਨਵੀਆਂ ਪਾਬੰਦੀਆਂ ਲਾਗੂ ਕੀਤੀਆਂ ਗਈ ਹੈ। ਹੁਣ ਸਿਆਸੀ ਇਕੱਠਾਂ ਉਤੇ ਰੋਕ ਲਗਾ ਦਿੱਤੀ ਗਈ ਹੈ। ਰਾਤ ਦਾ ਕਰਫਿਊ ਵਧਾ ਕੇ 30 ਅਪਰੈਲ ਤੱਕ ਕਰ ਦਿੱਤਾ ਗਿਆ ਹੈ।

ਪੂਰੇ ਪੰਜਾਬ `ਚ ਰਾਤ 9 ਵਜੇ ਤੋਂ ਸਵੇਰੇ 5 ਵਜੇ ਤੱਕ ਰਾਤ ਦਾ ਕਰਫਿਊ ਜਾਰੀ ਰਹੇਗਾ। ਸਾਰੇ ਸਰਕਾਰੀ ਮੁਲਾ਼ਜ਼ਮਾਂ ਨੂੰ ਦਫਤਰਾਂ ਵਿੱਚ ਮਾਸਕ ਲਾਜ਼ਮੀ ਪਾਉਣਾ ਪਵੇਗਾ। 30 ਅਪ੍ਰੈਲ ਤੱਕ ਸਾਰੀਆਂ ਵਿਦਿਅਕ ਸੰਸਥਾਵਾਂ (ਪੰਜਾਬ ਦੇ ਸਾਰੇ ਕਾਲਜ ਅਤੇ ਸਕੂਲ ) ਵੀ ਬੰਦ ਰਹਿਣਗੇ । 30 ਅਪਰੈਲ ਤੱਕ ਭੀੜ ਇਕੱਠੀ ਹੋਣ ਵਾਲੀਆਂ ਖੇਡਾਂ ਉਤੇ ਵੀ ਰੋਕ ਲਗਾ ਦਿੱਤੀ ਗਈ ਹੈ।

ਸਕੂਲ ਸਮੇਤ ਸਾਰੇ ਵਿਦਿਅਕ ਸੰਸਥਾਵਾਂ ਨੂੰ ਬੰਦ ਕਰਨਾ ਦਾ ਫੈਸਲਾ ਵੀ 30 ਅਪ੍ਰੈਲ ਤੱਕ ਲਾਗੂ ਰਹੇਗਾ। ਕੈਪਟਨ ਅਮਰਿੰਦਰ ਨੇ ਕੋਵਿਡ ਸਥਿਤੀ ਦੀ ਹਫਤਾਵਾਰੀ ਸਮੀਖਿਆ ਕਰਦਿਆਂ ਰਾਜ ਵਿਚ ਉੱਚ ਸਕਾਰਾਤਮਕਤਾ ਅਤੇ ਮੌਤ ਦਰਾਂ ‘ਤੇ ਚਿੰਤਾ ਜ਼ਾਹਰ ਕੀਤੀ। ਉਨ੍ਹਾਂ ਕਿਹਾ ਕਿ ਇਹ ਚਿੰਤਾ ਵਾਲੀ ਗੱਲ ਹੈ ਕਿ ਪੰਜਾਬ ਵਿਚ 85% ਤੋਂ ਵੱਧ ਕੇਸ ਯੂਕੇ ਦੇ ਸਟ੍ਰੇਨ ਦੇ ਹਨ।