ਚੰਨੀ-ਕੇਜਰੀਵਾਲ ਦੇ ਆਲੇ ਦੁਆਲੇ ਘੁੰਮ ਰਹੀ ਪੰਜਾਬ ਦੀ ਸਿਆਸਤ

ਜਲੰਧਰ – ਪੰਜਾਬ ‘ਚ ਵਿਧਾਨ ਸਭਾ ਚੋਣਾ ਦੀ ਆਮਦ ਦੇ ਨਾਲ ਹੀ ਸੂਬੇ ਚ ਸਿਆਸੀ ਹਲਚਲ ਤੇਜ਼ ਹੋ ਗਈ ਹੈ.ਸੱਤਾਧਾਰੀ ਕਾਂਗਰਸ ਆਪਣੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਕੁਰਸੀ ਤੋਂ ਉਤਾਰ ਕੇ ਇਕ ਵਾਰ ਫਿਰ ਰੇਸ ਚ ਆ ਗਈ ਹੈ.ਦਲਿਤ ਨੇਤਾ ਚਰਨਜੀਤ ਚੰਨੀ ਨੂੰ ਸੂਬੇ ਦੀ ਕਮਾਨ ਦੇ ਕੇ ਕਾਂਗਰਸ ਹਾਈਕਮਾਨ ਇਕ ਤੀਰ ਨਾਲ ਕਈ ਨਿਸ਼ਾਨੇ ਸਾਧਨ ਦੀ ਕੋਸ਼ਿਸ਼ ਚ ਹੈ.ਮੁੱਖ ਮੰਤਰੀ ਚੰਨੀ ਰੋਜ਼ਾਨਾ ਨਵੇਂ ਐਲਾਨ ਕਰ ਅਤੇ ਉਨ੍ਹਾਂ ਨੂੰ ਅਮਲੀਜਾਮਾ ਪਵਾਉਣ ਚ ਮਸ਼ਰੂਫ ਹਨ ਤਾਂ ਵਿਰੋਧੀ ਧਿਰ ਆਪੋ ਆਪਣੇ ਅੰਦਾਜ਼ ਚ ਪ੍ਰਚਾਰ ਕਰ ਰਹੇ ਨੇ.

ਗੱਲ ਕਰੀਏ ਕਾਂਗਰਸ ਦੀ ਤਾਂ ਨਵਜੋਤ ਸਿੰਘ ਸਿੱਧੂ ਦੀ ਅਗਵਾਈ ਹੇਠ ਸੂਬਾ ਕਾਂਗਰਸ ਪਾਰਟੀ ਦੀ ਜੜ੍ਹਾਂ ਮਜ਼ਬੂਤ ਕਰਨ ਚ ਲੱਗੇ ਹੋਏ ਹਨ.ਪਾਰਟੀ ਹਾਈਕਮਾਨ ਦੀ ਦਖਲਅੰਦਾਜ਼ੀ ਤੋਂ ਬਾਅਦ ਨਵਜੋਤ ਸਿੱਧੂ ਦੀ ਚੰਨੀ ਦਾ ਜੱਫੀ ਪਵਾ ਕੇ ਪੰਜਾਬ ਭਰ ਚ ਰੈਲੀਆਂ ਕੀਤੀਆਂ ਜਾ ਰਹੀਆਂ ਹਨ.’ਚੰਨੀ ਕਰਵਾਉਂਦਾ ਮਸਲੇ ਦਾ2 ਹੱਲ’ ਨਾਅਏ ਹੇਠ ਸੱਤਾਧਾਰੀ ਕਾਂਗਰਸ ਲੋਕਾਂ ਚ ਤਾਂ ਵਿਚਰ ਰਹੀ ਹੈ ਪਰ ਨਸ਼ਾ ਅਤੇ ਬੇਅਦਬੀ ਦੇ ਮੁੱਦੇ ਬਗੈਰ ਕਿਸੇ ਹਲਚਲ ਤੋਂ ਉਵੇਂ ਹੀ ਹਨ.ਕਾਂਗਰਸ ਸਰਕਾਰ ਦੀ ਕਾਰਗੁਜ਼ਾਰੀ ਦਾ ਸਿਹਰਾ ਬਾਗੀ ਨੇਤਾ ਅਤੇ ਲੋਕ ਕਾਂਗਰਸ ਪਾਰਟੀ ਦੇ ਮੁਖੀ ਕੈਪਟਨ ਅਮਰਿੰਦਰ ਸਿੰਘ ਆਪਣੇ ਸਿਰ ਹੀ ਬੰਨ੍ਹ ਰਹੇ ਹਨ.ਕੈਪਟਨ ਫਿਲਹਾਲ ਖਮੌਸ਼ ਹਨ ਅਤੇ ਚੋਣ ਜ਼ਾਬਤਾ ਦਾ ਇੰਤਜ਼ਾਰ ਕਰ ਰਹੇ ਹਨ.

ਦੂਜੇ ਨੰਬਰ ਤੇ ਚੱਲ ਰਹੀ ਆਮ ਆਦਮੀ ਪਾਰਟੀ ਅਸਲ ਚ ਸੱਭ ਤੋਂ ਅੱਗੇ ਚਲ ਰਹੀ ਹੈ.ਭਾਵੇਂ ਅਰਵਿੰਦ ਕੇਜਰੀਵਾਲ ਵਲੋਂ ਮੁੱਖ ਮੰਤਰੀ ਚਿਹਰੇ ਦਾ ਐਲਾਨ ਨਾ ਕਰਕੇ ਪਾਰਟੀ ਸਮਰਥਕਾਂ ਚ ਜੋਸ਼ ਨਹੀਂ ਭਰਿਆ ਗਿਆ ਪਰ ਕੇਜਰੀਵਾਲ ਦੀਆਂ ਲਗਾਤਾਰ ਹੋ ਰਹੀਆਂ ਪੰਜਾਬ ਫੇਰਿਆਂ ਨੇ ਸੱਤਾਧਾਰੀ ਕਾਂਗਰਸ ਅਤੇ ਅਕਾਲੀ ਦਲ ਨੂੰ ਸੋਚੀ ਪਾਇਆ ਹੋਇਆ ਹੈ.ਕੇਜਰੀਵਾਲ ਇਲਜ਼ਾਮ ਲਗਾਉਂਦੇ ਹਨ ਕੀ ਉਨ੍ਹਾਂ ਵਲੋਂ ਜਾਰੀ ਕੀਤੀਆਂ ਜਾ ਰਹੀਆਂ ਗਾਰੰਟੀਆਂ ਨੂੰ ਚੰਨੀ ਸਰਕਾਰ ਨਕਲ ਕਰਕੇ ਪੰਜਾਬ ਚ ਲਾਗੂ ਕਰ ਰਹੀ ਹੈ.ਮਹਿਲਾਵਾਂ ਨੂੰ ਮਹੀਨਾ ਹਜ਼ਾਰ ਰੁਪਏ ਦਾ ਭੱਤਾ ‘ਆਪ’ ਲਈ ਮਾਸਟਰ ਕਾਰਡ ਵਜੋਂ ਸਾਬਿਤ ਹੁਮਦਾ ਵਿੱਖ ਰਿਹਾ ਹੈ.

ਗੱਲ ਕਰੀਏ ਅਕਾਲੀ ਦਲ ਦੀ ਤਾਂ ਦਿੱਲ;ੀ ਚ ਮਨਜਿੰਦਰ ਸਿਰਸਾ ਦੇ ਭਾਜਪਾ ਚ ਸ਼ਾਮਿਲ ਹੋਣ ‘ਤੇ ਪੰਜਾਬ ਦੇ ਕਾਡਰ ਚ ਨਿਰਾਸ਼ਾ ਨਜ਼ਰ ਆ ਰਹੀ ਹੈ.ਕਿਸੇ ਵੇਲੇ ਦੇ ਭਾਈਵਾਲ ਰਹੇ ਅਕਾਲੀ-ਭਾਜਪਾ ਫਿਲਹਾਲ ਦੋਹੇਂ ਇਕਦੂਜੇ ਦੇ ਘਰ ਚ ਸੇਂਧਮਾਰੀ ਕਰ ਰਹੇ ਨੇ.ਦਸੰਬਰ ਮਹੀਨੇ ਦੀ ਸ਼ੁਰੂਆਤ ਚ ਭਾਜਪਾ ਵਲੋਂ ਸੁਖਬੀਰ ਬਾਦਲ ਨੂੰ ਦਿੱਤੇ ਝਟਕਿਆਂ ਨੇ ਪੰਜਾਬ ਦੀ ਸਿਆਸਤ ਚ ਉਬਾਲ ਲਿਆ ਦਿੱਤਾ ਹੈ.

ਇਨ੍ਹਾਂ ਸਾਰੀਆਂ ਪਾਰਟੀਆਂ ਦੇ ਵਿਚਕਾਰ ਭਾਰਤੀ ਜਨਤਾ ਪਾਰਟੀ ਅਜੇ ਤਕ ਸੱਭ ਤੋਂ ਸ਼ਾਂਤ ਪਾਰਟੀ ਵਜੋਂ ਨਜ਼ਰ ਆਂ ਰਹੀ ਹੈ.ਨੇਤਾਵਾਂ ਦੀ ਭਰਤੀ ਤੋਂ ਇਲਾਵਾ ਗੱਲ ਕਰੀਏ ਤਾਂ ਭਾਜਪਾ ਵਲੋਂ ਅਜੇ ਤਕ ਪੰਜਾਬ ਏਜੰਡੇ ਦੀ ਭਨਕ ਤਕ ਨਹੀਂ ਲੱਗਣ ਦਿੱਤੀ ਜਾ ਰਹੀ ਹੈ.ਪਾਰਟੀ ਦੇ ਕੌਮੀ ਪ੍ਰਧਾਨ ਜੇ.ਪੀ ਨੱਡਾ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਸਿਆਸੀ ਮੂਵ ਨੂੰ ਲੈ ਕੇ ਪੰਜਾਬ ਦੀਆਂ ਸਿਆਸੀ ਪਾਰਟੀਆਂ ਚ ਅੰਦਰਖਾਤੇ ਤੜਥੱਲੀ ਮਚੀ ਹੋਈ ਹੈ.