● On air now · ਟੀਵੀ ਪੰਜਾਬ

Punjabi News · Since 2013

Breaking

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਕ ਦਿਨ ਦੇ ਦੌਰੇ ‘ਤੇ ਵਾਰਾਨਸੀ ਪਹੁੰਚੇ

ਵਾਰਾਨਸੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪਣੇ ਸੰਸਦੀ ਹਲਕੇ ਵਾਰਾਨਸੀ ਦੇ ਇਕ ਦਿਨ ਦੇ ਦੌਰੇ ‘ਤੇ ਹਨ। ਅੱਜ ਉਹ ਰੁਦਰਕਸ਼ ਸੰਮੇਲਨ ਕੇਂਦਰ ਦਾ ਉਦਘਾਟਨ ਕਰਨਗੇ। ਇਸ ਤੋਂ ਇਲਾਵਾ ਕਈ ਪ੍ਰਾਜੈਕਟ ਵੀ ਸ਼ੁਰੂ ਕੀਤੇ ਜਾਣਗੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਵੇਰੇ 10:30…


ਵਾਰਾਨਸੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪਣੇ ਸੰਸਦੀ ਹਲਕੇ ਵਾਰਾਨਸੀ ਦੇ ਇਕ ਦਿਨ ਦੇ ਦੌਰੇ ‘ਤੇ ਹਨ। ਅੱਜ ਉਹ ਰੁਦਰਕਸ਼ ਸੰਮੇਲਨ ਕੇਂਦਰ ਦਾ ਉਦਘਾਟਨ ਕਰਨਗੇ। ਇਸ ਤੋਂ ਇਲਾਵਾ ਕਈ ਪ੍ਰਾਜੈਕਟ ਵੀ ਸ਼ੁਰੂ ਕੀਤੇ ਜਾਣਗੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਵੇਰੇ 10:30 ਵਜੇ ਵਾਰਾਨਸੀ ਏਅਰਪੋਰਟ ਪਹੁੰਚੇ, ਜਿਥੇ ਉਨ੍ਹਾਂ ਨੂੰ ਉੱਤਰ ਪ੍ਰਦੇਸ਼ ਦੇ ਰਾਜਪਾਲ ਆਨੰਦੀਬੇਨ ਪਟੇਲ ਅਤੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਸਵਾਗਤ ਕੀਤਾ।

ਆਪਣੀ ਯਾਤਰਾ ਦੌਰਾਨ, ਪ੍ਰਧਾਨ ਮੰਤਰੀ ਰੁਦਰਕਸ਼ ਸੰਮੇਲਨ ਕੇਂਦਰ ਦਾ ਉਦਘਾਟਨ ਕਰਨਗੇ ਅਤੇ ਕਰੋੜਾਂ ਰੁਪਏ ਦੀਆਂ ਯੋਜਨਾਵਾਂ ਦਾ ਨੀਂਹ ਪੱਥਰ ਰੱਖਣਗੇ। ਜਪਾਨ ਦੀ ਸਰਕਾਰ ਵੱਲੋਂ 186 ਕਰੋੜ ਰੁਪਏ ਦੀ ਲਾਗਤ ਨਾਲ ਬਣਾਇਆ ਗਿਆ ਵਾਰਾਨਸੀ ਦੇ ਰੁਦਰਕਸ਼ ਕਨਵੈਨਸ਼ਨ ਸੈਂਟਰ ਵਿਚ ਸਥਾਪਤ ਆਡੀਓ ਵਿਜ਼ੂਅਲ ਸਿਸਟਮ ਦੇਸ਼ ਵਿਚ ਕਿਤੇ ਵੀ ਨਹੀਂ ਹੈ। ਇਸ ਕਨਵੈਨਸ਼ਨ ਸੈਂਟਰ ਦੇ ਸੰਚਾਲਨ ਦੀ ਜ਼ਿੰਮੇਵਾਰੀ ਇਕ ਨਿੱਜੀ ਕੰਪਨੀ ਨੂੰ ਦਿੱਤੀ ਗਈ ਹੈ ਜਿਸਦਾ ਸਮਝੌਤਾ 10 ਸਾਲਾਂ ਲਈ ਹੋਇਆ ਹੈ।

ਟੀਵੀ ਪੰਜਾਬ ਬਿਊਰੋ


Filed under