● On air now · ਟੀਵੀ ਪੰਜਾਬ

Punjabi News · Since 2013

Breaking

ਬਿਜਲੀ ਦੇ ਬਕਾਇਆ ਬਿੱਲ ਬਾਰੇ ਨਵਜੋਤ ਕੌਰ ਸਿੱਧੂ ਨੇ ਦਿੱਤਾ ਸਪਸ਼ੱਟੀਕਰਨ

ਚੰਡੀਗੜ੍ਹ : ਬਿਜਲੀ ਬਿੱਲ ਦੇ ਬਕਾਇਆ ਸਬੰਧੀ ਨਵਜੋਤ ਸਿੰਘ ਸਿੱਧੂ ਨੂੰ ਜਿੱਥੇ ਸਿਆਸੀ ਪਾਰਟੀਆਂ ਦੇ ਸ਼ਬਦੀ ਹਮਲਿਆਂ ਦਾ ਸ਼ਿਕਾਰ ਹੋਣਾ ਪੈ ਰਿਹਾ ਹੈ, ਉਸੇ ਵਿਚਕਾਰ ਹੀ ਅੱਜ ਨਵਜੋਤ ਕੌਰ ਸਿੱਧੂ ਨੇ ਸਪਸ਼ਟ ਕੀਤਾ ਹੈ ਕਿ ਕਿਸ ਕਾਰਨ ਉਨ੍ਹਾਂ ਵਲੋਂ ਇਹ…


ਚੰਡੀਗੜ੍ਹ : ਬਿਜਲੀ ਬਿੱਲ ਦੇ ਬਕਾਇਆ ਸਬੰਧੀ ਨਵਜੋਤ ਸਿੰਘ ਸਿੱਧੂ ਨੂੰ ਜਿੱਥੇ ਸਿਆਸੀ ਪਾਰਟੀਆਂ ਦੇ ਸ਼ਬਦੀ ਹਮਲਿਆਂ ਦਾ ਸ਼ਿਕਾਰ ਹੋਣਾ ਪੈ ਰਿਹਾ ਹੈ, ਉਸੇ ਵਿਚਕਾਰ ਹੀ ਅੱਜ ਨਵਜੋਤ ਕੌਰ ਸਿੱਧੂ ਨੇ ਸਪਸ਼ਟ ਕੀਤਾ ਹੈ ਕਿ ਕਿਸ ਕਾਰਨ ਉਨ੍ਹਾਂ ਵਲੋਂ ਇਹ ਬਿੱਲ ਨਹੀਂ ਸੀ ਦਿੱਤਾ ਗਿਆ । ਇਸ ਮੌਕੇ ਉਨ੍ਹਾਂ ਵਲੋਂ ਸੁਖਬੀਰ ਸਿੰਘ ਬਾਦਲ ਨੂੰ ਵੀ ਨਿਸ਼ਾਨੇ ‘ਤੇ ਲਿਆ ਗਿਆ ਅਤੇ ਕਿਹਾ ਕਿ ਉਹ ਆਪਣੀ ਜੇਬ ਵਿਚੋਂ ਬਿਜਲੀ ਬਿੱਲ ਭਰਦੇ ਹਨ, ਸਰਕਾਰੀ ਖਰਚੇ ਵਿਚ ਨਹੀਂ ਪਾਉਂਦੇ ।

ਉਨ੍ਹਾਂ ਨੇ ਦੱਸਿਆ ਕਿ ਬਿੱਲ ਸਰਦੀਆਂ ਅਤੇ ਗਰਮੀਆਂ ਵਿਚ ਬਰਾਬਰ ਦਾ ਹੀ ਆਉਂਦਾ ਸੀ ਜਿਸ ਕਰ ਕੇ ਉਨ੍ਹਾਂ ਵਲੋਂ ਅਧਿਕਾਰੀਆਂ ਕੋਲੋਂ ਇਸ ਦੀ ਜਾਂਚ ਕਾਰਵਾਈ ਜਾ ਰਹੀ ਹੈ । ਜਾਂਚ ਤੋਂ ਬਾਅਦ ਬਣਦਾ ਬਿੱਲ ਦਿੱਤਾ ਜਾਵੇਗਾ । ਨਵਜੋਤ ਕੌਰ ਨੇ ਕਿਹਾ ਕੋਰੋਨਾ ਦੌਰਾਨ ਉਨ੍ਹਾਂ ਨੇ ਆਪਣੀ ਜੇਬ ‘ਚੋ ਖਰਚਾ ਕੀਤਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਉਨ੍ਹਾਂ ਲੋਕਾਂ ਨੂੰ ਲੁੱਟਿਆ ਨਹੀਂ, ਉਹ ਆਪਣੀ ਮਿਹਨਤ ਦੀ ਕਮਾਈ ਨੂੰ ਅਜਾਈ ਨਹੀਂ ਜਾਨ ਦੇਣਾ ਚਾਹੁੰਦੇ।

ਟੀਵੀ ਪੰਜਾਬ ਬਿਊਰੋ

 


Filed under