ਮਜੀਠੀਆ ਨੂੰ ਬਚਾਉਣ ਲਈ ਇੱਕ ਹੋਏ ਚੰਨੀ-ਸੁਖਬੀਰ- ਰਾਘਵ ਚੱਢਾ

ਚੰਡੀਗੜ੍ਹ- ਨਸ਼ੇ ਦੇ ਮਾਮਲੇ ‘ਤੇ ਅਕਾਲੀ ਨੇਤਾ ਬਿਕਰਮ ਮਜੀਠੀਆ ਨੂੰ ਬਚਾਉਣ ਲਈ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਅਕਾਲੀ ਦਲ ਪ੍ਰਧਾਨ ਸੁਖਬੀਰ ਬਾਦਲ ਵਿਚਕਾਰ ਡੀਲ ਹੋ ਗਈ ਹੈ.ਆਮ ਆਦਮੀ ਪਾਰਟੀ ਦੇ ਪੰਜਾਬ ਸਹਿ ਪ੍ਰਭਾਰੀ ਰਾਘਵ ਚੱਢਾ ਨੇ ਪੈ੍ਰਸ ਕਾਨਫਰੰਸ ਕਰ ਇਹ ਖੁਲਾਸਾ ਕੀਤਾ ਹੈ.

ਰਾਘਵ ਨੇ ਇਲਜ਼ਾਮ ਲਗਾਇਆ ਹੈ ਕੀ ਬਿਕਰਮ ਮਜੀਠੀਆ ਨੂੰ ਬਚਾਉਣ ਲਈ ਦੋਹਾਂ ਲੀਡਰਾਂ ਵਿਚਕਾਰ ਗੁਪਤ ਬੈਠਕ ਹੋਈ ਹੈ.ਜਿਸ ਵਿਚ ਮਜੀਠੀਆ ਦੀ ਕਥਿਤ ਗ੍ਰਿਫਤਾਰੀ ਦਾ ਤਾਨਾ ਬਾਨਾ ਤਿਆਰ ਕੀਤਾ ਗਿਆ ਹੈ.’ਆਪ’ ਮੁਤਾਬਿਕ ਪੰਜਾਬ ਪੁਲਿਸ ਦੇ ਇਕ ਸੀਨੀਅਰ ਅਫਸਰ ਵਲੋਂ ਇਸ ਬਾਬਤ ਖੂਫੀਆ ਜਾਣਕਾਰੀ ਸਾਂਝੀ ਕੀਤੀ ਗਈ ਹੈ.ਰਾਘਵ ਦਾ ਕਹਿਣਾ ਹੈ ਕੀ ਚੰਨੀ ਸਰਕਾਰ ਵਲੋਂ ਕਮਜ਼ੋਰ ਕੇਸ ਦੇ ਅਧੀਨ ਮਜੀਠੀਆ ਦੀ ਗ੍ਰਿਫਤਾਰੀ ਕੀਤੀ ਜਾਵੇਗੀ .ਜਿਸ ਤੋਂ ਬਾਅਦ ਇਕ ਅਸਾਨ ਬੇਲ ਰਾਹੀਂ ਮਜੀਠੀਆ ਬਾਹਰ ਆ ਜਾਵੇਗਾ.ਆਮ ਆਦਮੀ ਪਾਰਟੀ ਨੇ ਇਲਜ਼ਾਮ ਲਗਾਇਆ ਹੈ ਕੀ ਪੰਜਾਬ ਦੀ ਜਨਤਾ ਨੂੰ ਮੂਰਖ ਬਨਾਉਣ ਲਈ ਦੋਹਾਂ ਰਿਵਾਇਤੀ ਪਾਰਟੀਆਂ ਵਲੋਂ ਇਹ ਵਿਊਂਤ ਤਿਆਰ ਕੀਤੀ ਜਾ ਰਹੀ ਹੈ.

ਨਸ਼ੇ ਤੋਂ ਇਲਾਵਾ ਟ੍ਰਾਂਸਪੋਰਟ ਮਾਫੀਆ ਨੂੰ ਲੈ ਕੇ ਵੀ ‘ਆਪ’ ਨੇਤਾ ਰਾਘਵ ਚੱਡਾ ਨੇ ਚੰਨੀ ਸਰਕਾਰ ਨੂੰੰ ਨਿਸ਼ਾਨੇ ‘ਤੇ ਲਿਆ.ਉਨ੍ਹਾਂ ਕਿਹਾ ਕੀ ਵੜਿੰਗ ਵਲੋਂ ਖਾਨਾਪੂਰਤੀ ਕਰ ਅਕਾਲੀ ਨੇਤਾਵਾਂ ਦੀ ਬਸਾਂ ਨੂੰ ਜ਼ਬਤ ਕੀਤਾ ਗਿਆ.ਕਮਜ਼ੋਰ ਕੇਸਾਂ ਦੇ ਚਲਦਿਆਂ ਇਹ ਬਸਾਂ ਹੁਣ ਮੁੜ ਤੋਂ ਸੜਕਾਂ ‘ਤੇ ਦੋੜ ਰਹੀਆਂ ਹਨ.ਰਾਘਵ ਦੇ ਮੁਤਾਬਿਕ ਕਾਂਗਰਸ ਇਕ ਵਾਰ ਫਿਰ ਤੋਂ ਅਕਾਲੀ ਦਲ ਦੇ ਨੇਤਾਵਾਂ ਨੂੰ ਬਚਾਉਣ ‘ਚ ਲੱਗੀ ਹੋਈ ਹੈ.