ਮੰਤਰੀ ਮੰਡਲ ਦੇ ਵਿਸਤਾਰ ਤੋਂ ਪਹਿਲਾਂ ਮੋਦੀ ਸਰਕਾਰ ਦਾ ਵੱਡਾ ਫੈਸਲਾ,ਥਾਵਰਚੰਦ ਗਹਿਲੋਤ ਹੋਣਗੇ ਕਰਨਾਟਕ ਦੇ ਨਵੇਂ ਰਾਜਪਾਲ

ਨਵੀਂ ਦਿੱਲੀ : ਮੰਤਰੀ ਮੰਡਲ ਦੇ ਵਿਸਤਾਰ ਤੋਂ ਪਹਿਲਾਂ ਮੋਦੀ ਸਰਕਾਰ ਨੇ ਵੱਡਾ ਫੈਸਲਾ ਲੈਂਦਿਆਂ ਵੱਖ-ਵੱਖ 7 ਰਾਜਾਂ ਦੇ ਰਾਜਪਾਲ ਨਿਯੁਕਤ ਕੀਤੇ ਹਨ।
ਥਾਵਰਚੰਦ ਗਹਿਲੋਤ, ਜੋ ਰਾਜ ਸਭਾ ਵਿਚ ਸਦਨ ਦੇ ਨੇਤਾ ਅਤੇ ਮੋਦੀ ਮੰਤਰੀ ਮੰਡਲ ਵਿਚ ਸਮਾਜਿਕ ਅਤੇ ਸਹਿਕਾਰਤਾ ਮੰਤਰੀ ਹਨ, ਹੁਣ ਕਰਨਾਟਕ ਦੇ ਨਵੇਂ ਰਾਜਪਾਲ ਹੋਣਗੇ।

ਥਾਵਰਚੰਦ ਗਹਿਲੋਤ ਭਾਜਪਾ ਦੇ ਸੀਨੀਅਰ ਨੇਤਾਵਾਂ ਵਿਚੋਂ ਇਕ ਹਨ ਅਤੇ ਉਹ ਮੱਧ ਪ੍ਰਦੇਸ਼ ਤੋਂ ਹਨ। ਉਹ ਬੈਜੂ ਭਾਈ ਵਾਲਾ ਦੀ ਥਾਂ ਕਰਨਾਟਕ ਦੇ ਰਾਜਪਾਲ ਹੋਣਗੇ।
ਦੱਸ ਦਈਏ ਕਿ ਥਵਰਚੰਦ ਗਹਿਲੋਤ 75 ਸਾਲ ਦੀ ਉਮਰ ਪਾਰ ਕਰ ਚੁੱਕੇ ਹਨ। ਦੂਜੇ ਪਾਸੇ, ਹਿਮਾਚਲ ਪ੍ਰਦੇਸ਼ ਦੇ ਨਵੇਂ ਰਾਜਪਾਲ ਰਾਜਿੰਦਰ ਵਿਸ਼ਵਨਾਥ ਅਲਾਂਕਰ ਹੋਣਗੇ।

ਬੰਡਾਰੂ ਦੱਤਾਤ੍ਰੇਯ ਨੂੰ ਹਰਿਆਣਾ ਦਾ ਰਾਜਪਾਲ ਬਣਾਇਆ ਜਾ ਰਿਹਾ ਹੈ। ਰਮੇਸ਼ ਬੇਸ ਝਾਰਖੰਡ ਦੇ ਰਾਜਪਾਲ ਹੋਣਗੇ ਜਦਕਿ ਮੰਗੂਭਾਈ ਪਟੇਲ ਮੱਧ ਪ੍ਰਦੇਸ਼ ਦੇ ਨਵੇਂ ਰਾਜਪਾਲ ਹੋਣਗੇ।

ਮਿਜ਼ੋਰਮ ਦੇ ਰਾਜਪਾਲ ਪੀ ਐਸ ਸ਼੍ਰੀਧਰਨ ਪਿਲਈ ਨੂੰ ਗੋਆ ਦਾ ਰਾਜਪਾਲ ਬਣਾਇਆ ਗਿਆ ਹੈ, ਹਰਿਆਣਾ ਦੇ ਰਾਜਪਾਲ ਸੱਤਦੇਵ ਨਾਰਾਇਣ ਆਰੀਆ ਨੂੰ ਤ੍ਰਿਪੁਰਾ ਦਾ ਰਾਜਪਾਲ ਬਣਾਇਆ ਗਿਆ ਹੈ।

ਟੀਵੀ ਪੰਜਾਬ ਬਿਊਰੋ