● On air now · ਟੀਵੀ ਪੰਜਾਬ

Punjabi News · Since 2013

Breaking

ਸਰਕਾਰ ਨਾਲ ਸਹਿਮਤ ਹੋਏ ਕਿਸਾਨ ਸੰਗਠਨ,ਕੱਲ੍ਹ ਹੋਵੇਗਾ ਅੰਦੋਲਨ ਸਮਾਪਤੀ ਦਾ ਐਲਾਨ

  ਦਿੱਲੀ- ਦਿੱਲੀ ਚ ਹੋਈ ਸੰਯੁਕਤ ਕਿਸਾਨ ਮੋਰਚੇ ਦੀ ਬੈਠਕ ਚ ਕੇਂਦਰ ਸਰਕਾਰ ਵਲੋਂ ਕੀਤੀ ਗਈ ਪੇਸ਼ਕਸ਼ ਨੂੰ ਕਿਸਾਨਾਂ ਵਲੋਂ ਹਰੀ ਝੰਡੀ ਦੇ ਦਿੱਤੀ ਗਈ ਹੈ.ਹੁਣ ਵੀਰਵਾਰ ਨੂੰ ਕਿਸਾਨਾਂ ਵਲੋਂ ਇਕ ਵਾਰ ਬੈਠਕ ਕਰ ਕਿਸਾਨ ਸਮਾਪਤੀ ਦਾ ਐਲਾਨ ਲਗਭਗ ਕਰ…


 

ਦਿੱਲੀ- ਦਿੱਲੀ ਚ ਹੋਈ ਸੰਯੁਕਤ ਕਿਸਾਨ ਮੋਰਚੇ ਦੀ ਬੈਠਕ ਚ ਕੇਂਦਰ ਸਰਕਾਰ ਵਲੋਂ ਕੀਤੀ ਗਈ ਪੇਸ਼ਕਸ਼ ਨੂੰ ਕਿਸਾਨਾਂ ਵਲੋਂ ਹਰੀ ਝੰਡੀ ਦੇ ਦਿੱਤੀ ਗਈ ਹੈ.ਹੁਣ ਵੀਰਵਾਰ ਨੂੰ ਕਿਸਾਨਾਂ ਵਲੋਂ ਇਕ ਵਾਰ ਬੈਠਕ ਕਰ ਕਿਸਾਨ ਸਮਾਪਤੀ ਦਾ ਐਲਾਨ ਲਗਭਗ ਕਰ ਦਿੱਤਾ ਜਾਵੇਗਾ.ਕਿਸਾਨਾਂ ਦਾ ਕਹਿਣਾ ਹੈ ਕੀ ਕੇਂਦਰਸਰਕਾਰ ਵਲੋਂ ਕਿਸਾਨਾਂ ਦੀਆਂ ਕਾਫੀ ਮੰਗਾ ਨੂੰ ਮੰਨ ਲਿਆ ਗਿਆ ਹੈ.ਕਿਸਾਨ ਨੇਤਾ ਗੁਰਨਾਮ ਸਿੰਘ ਚਢੁਨੀ ਮੁਤਾਬਕ ਕੇਂਦਰ ਸਰਕਾਰ ਜਾਰੀ ਕੀਤੀ ਚਿੱਠੀ ਮਿਲਣ ਤੋਂ ਬਾਅਦ ਅੰਦੋਲਨ ਦਾ ਫੈਸਲਾ ਕੀਤਾ ਜਾਵੇਗਾ,ਫਿਲਹਾਲ ਕਿਸਾਨ ਦਿੱਲੀ ਹੀ ਡਟੇ ਰਹਿਣਗੇ.ਕਿਸਾਨਾਂ ਨੇ ਸਰਕਾਰ ਵਲੋਂ ਕੀਤੀ ਗਈ ਪੇਸ਼ਕਦਮੀ ਦਾ ਸਵਾਗਤ ਕੀਤਾ ਹੈ.


Filed under